ਮੁੰਬਈ- ਬਾਲੀਵੁੱਡ ਅਭਿਨੇਤਾ ਨਵਾਜ਼ੁਦੀਨ ਸਿਦਿਕੀ ਅਤੇ ਵਰੁਣ ਧਵਨ ਅੱਜਕਲ ਇਕ-ਦੂਜੇ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ। ਨਵਾਜ਼ੁਦੀਨ ਪਹਿਲਾਂ ਹੀ ਵਰੁਣ ਨੂੰ ਊਰਜਾ ਨਾਲ ਭਰਪੂਰ ਕਲਾਕਾਰ ਦੱਸ ਚੁੱਕੇ ਹਨ। ਹੁਣ ਵਾਰੀ ਵਰੁਣ ਧਵਨ ਦੀ ਹੈ। ਉਨ੍ਹਾਂ ਨੇ ਵੀ ਨਵਾਜ਼ੁਦੀਨ ਦੀਆਂ ਖੂਬ ਤਰੀਫਾਂ ਕੀਤੀਆਂ ਹਨ। ਫਿਲਮ 'ਬਦਲਾਪੁਰ' ਵਿੱਚ ਨਵਾਜ਼ੁਦੀਨ ਨਾਲ ਕੰਮ ਕਰ ਰਹੇ ਵਰੁਣ ਨੇ ਕਿਹਾ, ''ਨਵਾਜ਼ੁਦੀਨ ਨਾਲ ਕੰਮ ਕਰਕੇ ਮੈਂ ਬਹੁਤ ਕੁਝ ਸਿੱਖਿਆ ਹੈ। ਉਹ ਵਧੀਆ ਅਭਿਨੇਤਾ ਹਨ ਅਤੇ ਮੈਂ ਉਨ੍ਹਾਂ ਨਾਲ ਕੰਮ ਦਾ ਬੇਹੱਦ ਮਜ਼ਾ ਲਿਆ ਹੈ। ਉਨ੍ਹਾਂ ਵਰਗੇ ਮਹਾਨ ਲੋਕਾਂ ਨਾਲ ਕੰਮ ਕਰਨਾ ਬੇਹੱਦ ਮਾਣ ਵਾਲੀ ਗੱਲ ਹੈ।'' ਸ਼੍ਰੀਰਾਮ ਰਾਘਵਨ ਵਲੋਂ ਨਿਰਦੇਸ਼ਿਤ ਫਿਲਮ 'ਬਦਲਾਪੁਰ' ਵਿੱਚ ਯਾਮੀ ਗੌਤਮ ਅਤੇ ਹੁਮਾ ਕੁਰੈਸ਼ੀ ਵੀ ਨਜ਼ਰ ਆਉਣਗੀਆਂ। ਮਸ਼ਹੂਰ ਫਿਲਮਕਾਰ ਡੇਵਿਡ ਧਵਨ ਦੇ ਵਰੁਣ ਧਵਨ ਨੇ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਹ ਆਪਣੇ ਪਿਤਾ ਡੇਵਿਡ ਧਵਨ ਵਲੋਂ ਨਿਰਦੇਸ਼ਿਤ ਫਿਲਮ 'ਮੈਂ ਤੇਰਾ ਹੀਰੋ' ਵਿੱਚ ਵੀ ਦਿਖੇ। ਵਰੁਣ ਨੇ ਕਿਹਾ ਕਿ ਇਹ ਆਮ ਧਾਰਣਾ ਹੈ ਕਿ ਫਿਲਮੀ ਹਸਤੀਆਂ ਦੀ ਪਿੱਠ ਭੂਮੀ ਦਾ ਸਫਰ ਸੌਖਾ ਹੁੰਦਾ ਹੈ ਪਰ ਅਜਿਹਾ ਕੁਝ ਨਹੀਂ ਹੈ।
ਆਲੀਆ ਤੋਂ ਬਾਅਦ ਇਸ ਅਭਿਨੇਤਰੀ 'ਤੇ ਆਇਆ ਵਰੁਣ ਦਾ ਦਿਲ (ਦੇਖੋ ਤਸਵੀਰਾਂ)
NEXT STORY