ਨਵੀਂ ਦਿੱਲੀ- ਇਨਕਮ ਟੈਕਸ ਵਕੀਲ ਦਿਨੇਸ਼ ਸਰਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਬਜਟ ਦੇ ਦੌਰਾਨ ਦੇਸ਼ 'ਚ ਮੌਜੂਦ ਕਾਲੇ ਧਨ ਨੂੰ ਬਾਹਰ ਕੱਢਣ ਲਈ ਵੀ.ਡੀ.ਐੱਸ. ਸਕੀਮ ਲਿਆਉਣੀ ਚਾਹੀਦੀ ਹੈ। ਇਸ ਸਕੀਮ ਦੇ ਤਹਿਤ ਬੁਨਿਆਦੀ ਢਾਂਚੇ ਅਤੇ ਹਾਉਸਿੰਗ ਸੈਕਟਰ 'ਚ ਕਾਫੀ ਪੈਸਾ ਆ ਸਕਦਾ ਹੈ। ਜੇਕਰ ਸਰਕਾਰ 10 ਫੀਸਦੀ ਟੈਕਸ ਲੈ ਕੇ ਦੇਸ਼ ਦਾ ਸਾਰਾ ਕਾਲਾ ਧਨ ਹਾਉਸਿੰਗ ਅਤੇ ਬੁਨਿਆਦੀ ਢਾਂਚੇ 'ਚ ਲਿਆਉਣ ਦਾ ਐਲਾਨ ਕਰ ਦੇਵੇ ਤਾਂ ਦੇਸ਼ ਦੀ ਤਰੱਕੀ ਦੀ ਰਫਤਾਰ ਵੱਧ ਹੋ ਜਾਵੇਗੀ।
ਸਰਨਾ ਨੇ ਕਿਹਾ ਕਿ ਇਹ ਇਕ ਹੀ ਸਕੀਮ ਪ੍ਰਧਾਨਮੰਤਰੀ ਦੇ 'ਮੇਕ ਇਨ ਇੰਡੀਆ' ਪਲਾਨ ਨੂੰ ਸਫਲ ਕਰਨ 'ਚ ਸਹਾਇਕ ਸਿੱਧ ਹੋ ਸਕਦੀ ਹੈ ਕਿਉਂਕਿ ਜਦੋਂ ਹਾਉਸਿੰਗ ਜਾਂ ਮੁੱਢਲੇ ਢਾਂਚੇ 'ਚ ਤੇਜ਼ੀ ਆਉਂਦੀ ਹੈ ਤਾਂ ਨਾਲ ਹੀ ਸਟੀਲ, ਸੀਮਿੰਟ, ਪੇਂਟ, ਇਲੈਕਟ੍ਰੀਕਲ ਅਤੇ ਹੋਰ ਕਈ ਸੈਕਟਰਾਂ 'ਚ ਤੇਜ਼ੀ ਲੈ ਕੇ ਆਉਂਦੀ ਹੈ ਕਿਉਂਕਿ ਘਰਾਂ 'ਚ ਇਸਤੇਮਾਲ ਹੋਣ ਵਾਲਾ ਛੋਟਾ-ਛੋਟਾ ਸਾਮਾਨ ਇੰਡਸਟ੍ਰੀ 'ਚ ਹੀ ਬਣਦਾ ਹੈ।
ਸਰਨਾ ਨੇ ਕਿਹਾ ਕਿ ਦੇਸ਼ ਦੇ ਸੁਪਰੀਮ ਕੋਰਟ ਅਤੇ ਇਨਕਮ ਟੈਕਸ ਟ੍ਰਿਬਿਊਨਲ 'ਚ ਟੈਕਸ ਸਬੰਧੀ ਮਾਮਲਿਆਂ ਦੀ ਲਾਈਨ ਲੱਗੀ ਹੋਈ ਹੈ ਅਤੇ ਇਹ ਮਾਮਲੇ ਪਿਛਲੇ ਕਈ ਸਾਲਾਂ ਤੋਂ ਲਟਕ ਰਹੇ ਹਨ। ਲਿਹਾਜ਼ਾ ਬਜਟ 'ਚ ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਦੇ ਲਈ ਵੀ ਕੋਈ ਐਲਾਨ ਹੋਣਾ ਚਾਹੀਦਾ ਹੈ। ਇਸ ਨਾਲ ਸਰਕਾਰ ਨੂੰ ਸੈਂਕੜੇ ਕਰੋੜ ਰੁਪਏ ਦੀ ਆਮਦਨ ਹੋਵੇਗੀ।
ਹੁਣ ਕੋਲਡਡ੍ਰਿੰਕ ਦੇ ਨਾਂ 'ਤੇ ਹੋਣਗੇ ਟ੍ਰੇਨਾਂ ਦੇ ਨਾਂ!
NEXT STORY