ਕਰਾਚੀ- ਸੱਟ ਕਾਰਨ ਪਾਕਿਸਤਾਨੀ ਟੀਮ 'ਚੋਂ ਬਾਹਰ ਹੋਏ ਆਲਰਾਊਂਡਰ ਮੁਹੰਮਦ ਹਫੀਜ਼ ਦਾ ਮੰਨਣਾ ਹੈ ਕਿ ਪਾਕਿਸਤਾਨ ਟੀਮ ਮੈਨੇਜਮੈਂਟ ਨੇ ਭਾਰਤ ਵਿਰੁੱਧ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ 'ਚ ਕਈ ਗਲਤੀਆਂ ਕੀਤੀਆਂ।
ਹਫੀਜ਼ ਨੇ ਇਕ ਸਥਾਨਕ ਸਮਾਚਾਰ ਚੈਨਲ 'ਤੇ ਕਿਹਾ ਕਿ ਵਿਸ਼ਵ ਕੱਪ ਦੇ ਚੋਣਕਰਤਾਂ ਨੇ ਯੂਨਿਸ ਖ਼ਾਨ ਤੋਂ ਪਾਰੀ ਦੀ ਸ਼ੁਰੂਆਤ ਕਰਵਾ ਕੇ ਗਲਤੀ ਕੀਤੀ। ਉਸ ਨੇ ਕਿਹਾ ਕਿ ਜਦੋਂ ਤੁਹਾਡੇ ਕੋਲ ਨਾਸਿਰ ਜਮਸ਼ੇਦ ਹੈ ਜਿਸ ਦਾ ਭਾਰਤ ਵਿਰੁੱਧ ਵਨਡੇ ਰਿਕਾਰਡ ਸ਼ਾਨਦਾਰ ਹੈ ਤਾਂ ਉਸ ਨੂੰ ਟੀਮ 'ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਅਤੇ ਇੰਨੇ ਵੱਡੇ ਮੈਚ 'ਚ ਅਨਿਯਮਿਤ ਸਲਾਮੀ ਬੱਲੇਬਾਜ਼ ਬੱਲੇਬਾਜ਼ ਕਿਉਂ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਯੂਨਿਸ ਖ਼ਾਨ ਨੇ ਐਤਵਾਰ ਨੂੰ ਭਾਰਤ ਵਿਰੁੱਧ ਸਲਾਮੀ ਬੱਲੇਬਾਜ਼ ਵਜੋਂ ਉਤਰਨ ਤੋਂ ਪਹਿਲਾਂ ਸਿਰਫ ਇਕ ਵਾਰ ਹੋਰ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਵਿਰੁੱਧ ਯੂਨਿਸ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਿਆ।
ਪਹਿਲੀ ਵਾਰੀ ਅਨੁਸ਼ਕਾ ਨੇ ਕੀਤਾ ਮੀਡੀਆ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ (ਦੇਖੋ ਤਸਵੀਰਾਂ)
NEXT STORY