ਨਵੀਂ ਦਿੱਲੀ- IPL-8 ਦੀ ਨੀਲਾਮੀ 'ਚ ਓਨੀ ਹੈਰਾਨੀ ਯੁਵਰਾਜ ਸਿੰਘ ਨੂੰ ਮਿਲੀ ਕੀਮਤ 'ਤੇ ਨਹੀਂ ਹੋਈ ਜਿੰਨੀ ਬੰਗਲੌਰ ਦੇ ਇਕ ਅਨਜਾਣ ਆਫ਼ ਸਪਿਨਰ 20 ਸਾਲ ਦੇ ਕੇ.ਸੀ ਕਰੀਅੱਪਾ ਨੂੰ ਮਿਲੀ ਕੀਮਤ 'ਤੇ ਹੋਈ।
ਕਰੀਅੱਪਾ ਨੇ ਆਪਣੇ ਜੀਵਨ 'ਚ ਹੁਣ ਤੱਕ ਇਕ ਵੀ ਪ੍ਰਥਮ ਸ਼੍ਰੇਣੀ ਮੈਚ ਨਹੀਂ ਖੇਡਿਆ ਹੈ ਅਤੇ ਉਸ ਦੇ ਕੈਰੀਅਰ 'ਚ ਚੰਦ ਸਥਾਨਕ ਟੀ-20 ਮੈਚ ਦਰਜ ਹਨ ਪਰ ਪਿਛਲੀ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟਰਾਈਡਰਜ਼ ਨੇ ਉਸ 'ਤੇ 2.4 ਕਰੋੜ ਰੁਪਏ ਦੀ ਭਾਰੀ ਕੀਮਤ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਯੁਵਰਾਜ ਨੂੰ 16 ਕਰੋੜ ਮਿਲਣ 'ਤੇ ਕਿਸੇ ਨੂੰ ਓਨੀ ਹੈਰਾਨੀ ਨਹੀਂ ਹੋਈ ਜਿੰਨੀ ਹੈਰਾਨੀ ਕਰੀਅੱਪਾ ਨੂੰ 2.4 ਕਰੋੜ ਰੁਪਏ ਮਿਲਣ 'ਤੇ ਹੋਈ।
ਕਰੀਅੱਪਾ ਨੇ ਕਈ ਰਾਸ਼ਟਰੀ-ਅੰਤਰਰਾਸ਼ਟੀ ਦਿੱਗਜ ਕ੍ਰਿਕਟਰਾਂ ਨੂੰ ਬੋਲੀ ਦੇ ਮਾਮਲੇ 'ਚ ਪਿੱਛੇ ਛੱਡਿਆ। ਆਸਟ੍ਰੇਲੀਆ ਦੇ ਉਸ ਤੇਜ਼ ਗੇਂਦਬਾਜ਼ ਸੀਨ ਏਬੌਟ ਨੂੰ ਇਕ ਕਰੋੜ ਰੁਪਏ ਦੀ ਕੀਮਤ ਮਿਲੀ ਜਿਸ ਦੇ ਬਾਊਂਸਰ ਨਾਲ ਫਿਲਿਪ ਹਿਊਜ ਦੀ ਮੌਤ ਹੋ ਗਈ ਸੀ। ਏਬੌਟ ਨੂੰ ਬੰਗਲੌਰ ਨੇ ਖਰੀਦਿਆ।
ਕੇਵਿਨ ਪੀਟਰਸਨ ਨੂੰ 2 ਕਰੋੜ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਖਰੀਦਿਆ।
IPL-ਨੀਲਾਮੀ: ਇਕ-ਇਕ ਪੈਸੇ ਦਾ ਹੱਕਦਾਰ ਹੈ ਯੁਵਰਾਜ: ਗਾਵਸਕਰ
NEXT STORY