ਨਵੀਂ ਦਿੱਲੀ- ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਆਈਪੀਐੱਲ-8 ਦੀ ਨੀਲਾਮੀ 'ਚ ਦਿੱਲੀ ਡੇਅਰਡੇਵਿਲਜ਼ ਵਲੋਂ ਯੁਵਰਾਜ ਸਿੰਘ ਨੂੰ 16 ਕਰੋੜ ਰੁਪਏ 'ਚ ਖਰੀਦਣ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਇਹ ਦਿੱਗਜ ਬੱਲੇਬਾਜ਼ ਭਾਰਤੀ ਕ੍ਰਿਕਟ ਨੂੰ ਦਿੱਤੀਆਂ ਗਈਆਂ ਸੇਵਾਵਾਂ ਲਈ ਇਕ-ਇਕ ਪੈਸੇ ਦਾ ਹੱਕਦਾਰ ਹੈ।
ਗਾਵਸਕਰ ਨੇ ਕਿਹਾ ਕਿ, ''ਉਸ ਦੇ ਲਈ ਸਚਮੁੱਚ ਬਹੁਤ ਖੁਸ਼ ਹਾਂ। ਦੇਖੋ ਉਸ ਨੇ ਜੀਵਨ 'ਚ ਕੀ ਕੀਤਾ ਹੈ। ਉਹ ਵਿਸ਼ਵ ਕੱਪ 2011 'ਚ 'ਮੈਨ ਆਫ਼ ਦੀ ਟੂਰਨਾਮੈਂਟ' ਰਿਹਾ ਅਤੇ ਫਿਰ ਉਹ ਬੀਮਾਰ ਸੀ। ਇਸ ਕਰਕੇ ਉਹ ਭਾਰਤੀ ਕ੍ਰਿਕਟ ਨੂੰ ਦਿੱਤੀਆਂ ਸੇਵਾਵਾਂ ਲਈ ਇਕ-ਇਕ ਪੈਸੇ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਯੁਵਰਾਜ ਆਈਪੀਐੱਲ 'ਚ ਰਾਜਧਾਨੀ ਦੇ ਫਿਰੋਜ਼ਸ਼ਾਹ ਕੋਟਲੇ ਸਟੇਡੀਅਮ 'ਚ ਦਰਸ਼ਕਾਂ ਦੀ ਭੀੜ ਖਿੱਚੇਗਾ।
ਯੂਨਿਸ ਤੋਂ ਪਾਰੀ ਦੀ ਸ਼ੁਰੂਆਤ ਕਰਵਾ ਕੇ ਗਲਤੀ ਕੀਤੀ: ਹਫੀਜ਼
NEXT STORY