ਇਸੁ ਮਨ ਕਉ ਨਹੀ ਆਵਨ ਜਾਨਾ॥
ਜਿਸ ਕਾ ਭਰਮ ਗਇਆ ਤਿਨਿ ਸਾਚੁ ਪਛਾਨਾ॥6॥
ਜਿਸ ਇਨਸਾਨ ਦੀ ਸੁੱਖਾਂ ਦੀ ਭਟਕਣਾ ਖਤਮ ਹੋ ਗਈ, ਉਸ ਨੇ ਪ੍ਰਭੂ ਪ੍ਰਮਾਤਮਾ ਜੀ ਨੂੰ ਪਛਾਣ ਕੇ ਉਸ ਨਾਲ ਸਾਂਝ ਪਾ ਲਈ। ਫਿਰ ਪ੍ਰਮਾਤਮਾ ਉਸ ਮਨੁੱਖ ਦੀ ਆਤਮਾ ਨੂੰ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਣ ਦਿੰਦਾ॥6॥
ਇਸੁ ਮਨ ਕਉ ਰੂਪ ਨ ਰੇਖਿਆ ਕਾਈ॥
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥7॥
ਸੰਸਾਰ ਦੇ ਜੀਵਾਂ ਦਾ ਪ੍ਰਭੂ ਪ੍ਰਮਾਤਮਾ ਦੇ ਸਰੂਪ ਨਾਲੋਂ ਕੋਈ ਵੱਖਰਾ ਸਰੂਪ ਨਹੀਂ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹੀ ਵੱਖਰਾ ਸਰੂਪ ਬਣਿਆ। ਫਿਰ ਪ੍ਰਭੂ ਹੁਕਮ ਨਾਲ ਹੀ ਉਸ ਵਿਚ ਸਰਗੁਨ ਸਰੂਪ ਲੀਨ ਹੋ ਗਿਆ।
ਚੰਗੇ-ਮਾੜੇ ਵਿਚਾਰਾਂ ਦੀ ਲੜਾਈ ਹੈ ਮਹਾਭਾਰਤ
NEXT STORY