ਕੈਨਬਰਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦਾ ਆਗਾਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਬੁੱਧਵਾਰ ਨੂੰ ਕੈਨਬਰਾ ਮੈਦਾਨ 'ਤੇ ਦੋਵੇਂ ਟੀਮਾਂ ਆਪਸ ਵਿਚ ਟਕਰਾਉਣਗੀਆਂ ਤੇ ਜਿੱਤ ਨਾਲ ਆਗਾਜ਼ ਕਰਨਾ ਚਾਹੁਣਗੀਆਂ। ਅਫਗਾਨਿਸਤਾਨ ਦੀ ਟੀਮ ਆਇਰਲੈਂਡ ਦੀ ਵੈਸਟਇੰਡੀਜ਼ ਵਿਰੁੱਧ ਜ਼ਬਰਦਸਤ ਜਿੱਤ ਤੋਂ ਪ੍ਰੇਰਣਾ ਲੈਂਦੇ ਹੋਏ ਟੂਰਨਾਮੈਂਟ ਵਿਚ ਇਕ ਹੋਰ ਉਲਟਫੇਰ ਕਰਨਾ ਚਾਹੇਗੀ। ਹਾਲਾਂਕਿ ਬੰਗਲਾਦੇਸ਼ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਹੋਏ ਆਪਣੇ ਦੋਵੇਂ ਅਭਿਆਸ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਨ੍ਹਾਂ ਵਿਚੋਂ ਇਕ ਮੈਚ ਆਇਰਲੈਂਡ ਵਿਰੁੱਧ ਸੀ। ਦੂਜੇ ਪਾਸੇ ਅਫਗਾਨਿਸਤਾਨ ਨੇ ਪਿਛਲੇ ਸਾਲ ਮਾਰਚ ਵਿਚ ਏਸ਼ੀਆ ਕੱਪ ਵਿਚ ਬੰਗਲਾਦੇਸ਼ ਨੂੰ ਹਰਾਇਆ ਸੀ। ਬੰਗਲਾਦੇਸ਼ ਨੇ ਪਿਛਲੇ ਕਰੀਬ ਢਾਈ ਮਹੀਨਿਆਂ ਵਿਚ ਇਕ ਵੀ ਕੌਮਾਂਤਰੀ ਇਕ ਦਿਨਾ ਮੈਚ ਨਹੀਂ ਖੇਡਿਆ ਹੈ ਤੇ ਇਸ ਦੀ ਭਰਪਾਈ ਕਰਨ ਲਈ ਟੀਮ ਦੇ ਖਿਡਾਰੀ ਵਿਸ਼ਵ ਕੱਪ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਤਕ ਅਭਿਆਸ ਕਰਦੇ ਨਜ਼ਰ ਆਏ। ਹਾਲਾਂਕਿ ਟੀਮ ਆਪਣੇ ਕੁਝ ਖਿਡਾਰੀਆਂ ਦੇ ਫਿੱਚ ਨਾ ਹੋ ਸਕਣ ਤੋਂ ਥੋੜ੍ਹਾ ਪ੍ਰੇਸ਼ਾਨ ਵੀ ਨਜ਼ਰ ਆ ਰਹੀ ਹੈ। ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲਾ ਪੂਲ-ਏ ਮੈਚ ਇਸ ਮਾਇਨੇ ਵਿਚ ਵੀ ਅਹਿਮ ਰਹੇਗਾ ਕਿਉਂਕਿ ਦੋਵੇਂ ਹੀ ਟੀਮਾਂ ਵਿਸ਼ਵ ਰੈਂਕਿੰਗ ਵਿਚ ਇਕ ਦੂਜੇ ਦੇ ਬਹੁਤ ਨੇੜੇ ਹਨ। ਸਾਲ 2000 ਵਿਚ ਬੰਗਲਾਦੇਸ਼ ਨੇ ਕੌਮਾਂਤਰੀ ਪੱਧਰ 'ਤੇ ਟੈਸਟ ਮੈਚਾਂ ਵਿਚ ਵੀ ਖੇਡਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ ਪਰ ਅਫਗਾਨਿਸਤਾਨ ਤੋਂ ਜਿੱਤ ਕੇ ਉਹ ਆਪਣੀ ਇੱਜ਼ਤ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ।
ਸਕਾਟਲੈਂਡ ਦੇ ਕਪਤਾਨ ਨੇ ਖਿਡਾਰੀਆਂ ਦੀ ਕੀਤੀ ਸ਼ਲਾਘਾ
NEXT STORY