ਡੁਨੇਡਿਨ¸ ਸਕਾਟਲੈਂਡ ਦੇ ਕਪਤਾਨ ਪ੍ਰੇਸਟਨ ਮੋਮਸੇਨ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਵਿਰੁੱਧ ਭਾਵੇਂ ਹੀ ਉਨ੍ਹਾਂ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਦਾ ਸੰਘਰਸ਼ ਦਿਖਾਇਆ ਹੈ, ਉਹ ਇਸ ਤੋਂ ਖੁਸ਼ ਹੈ।
ਮੈਚ ਤੋਂ ਬਾਅਦ ਸਕਾਟਲੈਂਡ ਦੇ ਕਪਤਾਨ ਨੇ ਕਿਹਾ, ''ਖਿਡਾਰੀਆਂ ਨੇ ਜਿਸ ਤਰ੍ਹਾਂ ਦਾ ਜੂਝਾਰੂ ਪ੍ਰਦਰਸ਼ਨ ਕੀਤਾ, ਉਸ਼ ਤੋਂ ਮੈਂ ਖੁਸ਼ ਹਾਂ। ਸਾਨੂੰ ਇਹ ਸਵੀਕਰ ਕਰਨ ਵਿਚ ਕੋਈ ਸ਼ਰਮਾ ਨਹੀਂ ਹੈ ਕਿ ਅਸੀਂ ਇਕ ਅਨੁਭਵਹੀਣ ਟੀਮ ਹਾਂ। ਅਸੀਂ ਹੁਣ ਇੰਗਲੈਂਡ ਵਿਰੁੱਧ ਮੁਕਾਬਲੇ ਲਈ ਤਿਆਰ ਹਾਂ।''
ਸਕਾਟਲੈਂਡ ਨੂੰ ਆਪਣਾ ਦੂਜਾ ਮੈਚ ਇੰਗਲੈਂਡ ਵਿਰੁੱਧ 23 ਫਰਵਰੀ ਨੂੰ ਕ੍ਰਾਈਸਟਚਰਚ ਵਿਚ ਖੇਡਣਾ ਹੈ।
ਸਪੋਰਟਸ ਇੰਡੀਸਟਰੀ 'ਤੇ ਨਹੀਂ ਦਿਖਿਆ ਵਿਸ਼ਵ ਕੱਪ ਦਾ ਅਸਰ
NEXT STORY