ਨਵੀਂ ਦਿੱਲੀ, ਦੇਸ਼ ਦੇ ਕਰੋੜਾਂ ਕ੍ਰਿਕਟ ਪ੍ਰੇਮੀ ਹੁਣ ਮੌਜੂਦਾ ਆਈ. ਸੀ. ਸੀ. ਵਿਸ਼ਵ ਕੱਪ ਵਿਚ ਭਾਰਤ ਦੇ ਸਾਰੇ ਮੈਚ ਦੂਰਦਰਸ਼ਨ 'ਤੇ ਦੇਖ ਸਕਣਗੇ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੇ ਅੰਤ੍ਰਿਮ ਹੁਕਮ ਦੀ ਸਮਾਂ-ਸੀਮਾ ਵਧਾਉਂਦੇ ਹੋਏ ਰਾਸ਼ਟਰੀ ਪ੍ਰਸਾਰਣਕਰਤਾ ਦੂਰਦਰਸ਼ਨ ਨੂੰ ਭਾਰਤ ਦੇ ਸਾਰੇ ਮੈਚਾਂ ਦਾ ਪ੍ਰਸਾਰਣ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਪ੍ਰਸਾਰ ਭਾਰਤੀ ਤੋਂ ਸਟਾਰ ਟੀ. ਵੀ. ਦੇ ਉਸ ਸੁਝਾਅ 'ਤੇ ਵੀ ਗੌਰ ਕਰਨ ਨੂੰ ਕਿਹਾ, ਜਿਸ ਵਿਚ ਉਸ ਨੂੰ ਇਕ ਵੱਖ ਚੈਨਲ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ, ਜਿਸ 'ਤੇ ਲਾਇਵ ਫੀਡ ਰਾਹੀਂ ਮੈਚਾਂ ਦਾ ਪ੍ਰਸਾਰਣ ਸੰਭਵ ਹੋ ਹੋਵੇ। ਜ਼ਿਕਰਯੋਗ ਹੈ ਕਿ ਚਾਰ ਫਰਵਰੀ ਨੂੰ ਦਿੱਲੀ ਸੁਪਰੀਮ ਕੋਰਟ ਨੇ ਦੂਰਦਰਸ਼ਨ 'ਤੇ ਵਿਸ਼ਵ ਕੱਪ ਮੈਚਾਂ ਦੇ ਪ੍ਰਸਾਰਣ 'ਤੇ ਰੋਕ ਲਗਾ ਦਿੱਤੀ ਸੀ।
ਭਾਰਤ ਲਈ ਦੱ.ਅਫਰੀਕਾ ਹੋ ਸਕਦੈ ਖ਼ਤਰਾ: ਸਚਿਨ
NEXT STORY