ਨਵੀਂ ਦਿੱਲੀ¸ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨੇ ਭਾਰਤ ਨੂੰ ਚੌਕੰਨਾ ਕੀਤਾ ਹੈ ਕਿ ਉਸਦਾ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲਾ ਅਗਲਾ ਮੁਕਾਬਲਾ ਬਹੁਤ ਸਖਤ ਹੋਵੇਗਾ ਤੇ ਵਿਰੋਧੀ ਟੀਮ ਉਸਦੇ ਲਈ ਖਤਰਾ ਸਾਬਤ ਹੋ ਸਕਦੀ ਹੈ।
ਸਚਿਨ ਨੇ ਕਿਹਾ, ''ਭਾਰਤ ਨੂੰ ਇਕ ਮਜ਼ਬੂਤ ਓਪਨਿੰਗ ਸਾਂਝੇਦਾਰੀ ਦੀ ਸਖਤ ਲੋੜ ਹੋਵੇਗੀ ਤੇ ਉਸ ਨੂੰ ਇਸ ਵਾਰ ਵਿਸ਼ਵ ਕੱਪ ਜਿੱਤਣ ਦੀ ਮਜ਼ਬੂਤ ਦਾਅਵੇਦਾਰਾਂ ਵਿਚ ਸ਼ਾਮਲ ਦੱਖਣੀ ਅਫਰੀਕਾ ਨੂੰ ਹਰਾਉਣ ਲਈ ਇਕ ਜਾਂ ਦੋ ਦੌੜਾਂ ਲੈਂਦੇ ਸਮੇਂ ਚੌਕੰਨਾ ਰਹਿਣਾ ਹੋਵੇਗਾ। ਦੱਖਣੀ ਅਫਰੀਕਾ ਦੇ ਸਾਹਮਣੇ ਸਿੰਗਲ ਕੱਢਣਾ ਭਾਰਤੀ ਬੱਲੇਬਾਜ਼ਾਂ ਲਈ ਇੰਨਾ ਆਸਾਨ ਨਹੀਂ ਹੋਵੇਗਾ।'
ਸਚਿਨ ਨੇ ਇੱਥੇ ਕਿਹਾ,''ਦੱਖਣੀ ਅਫਰੀਕੀ ਖਿਡਾਰੀ ਮਜ਼ਬੂਤ ਸਥਿਤੀ ਵਿਚ ਹਨ ਤੇ ਪਾਕਿਸਤਾਨ ਦੇ ਮੁਕਾਬਲੇ ਉਹ ਬਹੁਤ ਤੇਜ਼ ਹਨ। ਉਨ੍ਹਾਂ ਦੀ ਫੀਲਡਿੰਗ ਤੇ ਗੇਂਦ ਨੂੰ ਥ੍ਰੋ ਕਰਨਾ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਮੁਕਾਬਲਾ ਕਾਫੀ ਚੰਗਾ ਹੈ।''
ਬੰਗਲਾਦੇਸ਼ ਤੇ ਅਫਗਾਨਿਸਤਾਨ ਹੋਣਗੇ ਆਹਮੋ-ਸਾਹਮਣੇ
NEXT STORY