ਕਾਹਨੂੰਵਾਨ/ਤਿਬੜੀ ਕੈਂਟ- ਪਿੰਡ ਮੁੰਨਣ ਖੁਰਦ 'ਚ ਕਰੰਟ ਲੱਗਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਮਹੇਸ਼ ਸਿੰਘ ਦੇ ਪਿਤਾ ਸੇਵਕ ਸਿੰਘ ਨੇ ਦੱਸਿਆ ਕਿ 21 ਫਰਵਰੀ ਨੂੰ ਉਨ੍ਹਾਂ ਦੀ ਬੇਟੀ ਨੇਹਾ ਦਾ ਸ਼ਗੁਨ ਹੈ। ਪੂਰਾ ਪਰਿਵਾਰ ਇਸ ਤਿਆਰੀ 'ਚ ਜੁਟਿਆ ਸੀ ਕਿ 2 ਜਵਾਨ ਮੌਤਾਂ ਨਾਲ ਸਭ ਖਤਮ ਹੋ ਗਿਆ।
ਸੋਮਵਾਰ ਦੀ ਰਾਤ ਮਹੇਸ਼ (21) ਅਤੇ ਕੀਰਤੀਪਾਲ ਸਿੰਘ ਕਮਰੇ 'ਚ ਹੀਟਰ ਲਗਾ ਕੇ ਸੁੱਤੇ ਸਨ। ਜਦੋਂ ਤੱਕ ਘਰ ਵਾਲਿਆਂ ਨੂੰ ਕਰੰਟ ਦਾ ਪਤਾ ਲੱਗਾ ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ। ਕੀਰਤੀਪਾਲ 5 ਸਾਲ ਬਾਅਦ ਆਸਟ੍ਰੇਲੀਆ ਤੋਂ ਆਇਆ ਸੀ ਅਤੇ ਘਰ ਦਾ ਇਕਲੌਤਾ ਚਿਰਾਗ ਸੀ। ਉਸ ਦੇ ਚਿਹਰੇ ਅਤੇ ਸਰੀਰ 'ਤੇ ਮਹੇਸ਼ ਦੀ ਖੱਬੀ ਬਾਂਹ 'ਤੇ ਕਰੰਟ ਨਾਲ ਝੁਲਸਣ ਦੇ ਨਿਸ਼ਾਨ ਸਨ। ਬੇਟੀ ਦੇ ਵਿਆਹ ਤੋਂ ਪਹਿਲਾਂ ਘਰ 'ਚ 2 ਜਵਾਨ ਮੌਤਾਂ ਨਾਲ ਪਿੰਡ 'ਚ ਮਾਤਮ ਫੈਲ ਗਿਆ ਹੈ।
ਇਕੱਲੀ ਸੁੱਤੀ ਵੇਖ ਵਿਧਵਾ ਨਾਲ ਜਬਰ-ਜ਼ਨਾਹ
NEXT STORY