ਟੋਕੀਓ— ਸਮੁੰਦਰ ਅੰਦਰ ਜ਼ਬਰਦਸਤ ਭੂਚਾਲ ਆਉਣ ਕਾਰਨ ਉੱਤਰੀ ਜਾਪਾਨ 'ਚ ਮੰਗਲਵਾਰ ਨੂੰ ਮਾਮੂਲੀ ਸੁਨਾਮੀ ਆਈ। ਪੂਰਬੀ ਇਵਾਤੀ ਸੂਬੇ 'ਚ ਸਵੇਰੇ 9.07 ਮਿੰਟ 'ਤੇ 20 ਸੈਂਟੀਮੀਟਰ ਦੀਆਂ ਲਹਿਰਾਂ ਰਿਕਾਰਡ ਕੀਤੀਆਂ ਗਈਆਂ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਕ ਮੀਟਰ ਉੱਚੀਆਂ ਸੁਨਾਮੀ ਲਹਿਰਾਂ ਉੱਠਣ ਦਾ ਖਦਸ਼ਾ ਪ੍ਰਗਟਾਇਆ ਸੀ। ਫਿਲਹਾਲ ਇਸ ਸੁਨਾਮੀ ਨਾਲ ਕਿਸੇ ਨੁਕਸਾਨ ਜਾਂ ਕਿਸੇ ਦੇ ਮਾਰੇ ਜਾਣ ਦੀ ਕੋਈਜਾਣਕਾਰੀ ਨਹੀਂ ਹੈ।
ਤੀਜੀ ਮੰਜ਼ਲ ਤੋਂ ਡਿੱਗੀ ਮਾਸੂਮ ਜਿੰਦੜੀ ਤੇ ਫਿਰ ਜੋ ਹੋਇਆ (ਵੀਡੀਓ)
NEXT STORY