ਮੁੰਬਈ- ਕੁਝ ਹੀ ਦਿਨ ਪਹਿਲਾਂ ਰਣਬੀਰ ਕਪੂਰ ਨੇ ਕਿਹਾ ਸੀ ਕਿ ਉਹ ਵੈਲੇਨਟਾਈਨ ਡੇ ਮਨਾਉਣ 'ਚ ਵਿਸ਼ਵਾਸ ਨਹੀਂ ਰੱਖਦੇ ਹਨ ਪਰ ਸੁਣਨ 'ਚ ਆ ਰਿਹਾ ਹੈ ਕਿ ਇਸ ਬਾਰ ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਕੈਟਰੀਨਾ ਕੈਫ ਨਾਲ ਵੈਲੇਨਟਾਈਨ ਡੇ ਮਨਾਇਆ। ਦੱਸਿਆ ਜਾ ਰਿਹਾ ਹੈ ਕਿ ਦਿੱਲੀ 'ਚ ਇਮਤਿਆਜ ਅਲੀ ਦੀ ਫਿਲਮ 'ਤਮਾਸ਼ਾ' ਦੀ ਸ਼ੂਟਿੰਗ ਕਰ ਰਹੇ ਰਣਬੀਰ ਨੇ ਕੈਟ ਨੂੰ ਦਿੱਲੀ ਬੁਲਾ ਲਿਆ।
ਕੈਟਰੀਨਾ ਵੀ ਤਿੰਨ ਦਿਨਾਂ ਲਈ ਆ ਗਈ ਅਤੇ ਇਥੇ ਦੋਹਾਂ ਨੇ ਇੱਕਠੇ ਸਮਾਂ ਗੁਜ਼ਾਰਿਆ। ਹਾਲ ਹੀ 'ਚ ਇਕ ਸਮਾਰੋਹ ਦੌਰਾਨ ਰਣਬੀਰ ਨਾਲ ਉਨ੍ਹਾਂ ਦੇ ਵੈਲੇਨਟਾਈਨ ਡੇ ਦੀ ਯੋਜਨਾ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ, ''ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਵੈਲੇਨਾਈਟਨ ਡੇ ਮਨਾਇਆ ਹੈ। ਇਹ ਮੇਰੇ ਲਈ ਅਜਿਹਾ ਦਿਨ ਨਹੀਂ ਹੈ ਕਿ ਮੈਂ ਇਸ ਨੂੰ ਗੰਭੀਰਤਾ ਨਾਲ ਲਵਾਂ।''
ਜਨਮਦਿਨ ਸਪੈਸ਼ਲ: ਤਸਵੀਰਾਂ 'ਚ ਦੇਖੋ ਪ੍ਰੋਡਿਊਸਰ ਕਿੰਗ ਸਾਜਿਦ ਨਾਲ ਦਿਵਿਆ ਦੱਤਾ ਦੇ ਯਾਦਗਾਰ ਪੱਲ
NEXT STORY