ਨਵੀਂ ਦਿੱਲੀ- ਹਾਲ ਹੀ 'ਚ ਮਿਲੀ ਜਾਣਾਕਾਰੀ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਚੋਪੜਾ ਆਪਣੇ ਬੈਨਰ ਹੇਠਾਂ ਕਰਨ ਦਿਓਲ ਨੂੰ ਲਾਂਚ ਕਰਨਾ ਚਾਹੁੰਦੇ ਸਨ ਅਤੇ ਇਸ ਦੇ ਲਈ ਉਨ੍ਹਾਂ ਦੇ ਪਿਤਾ ਨਾਲ ਵੀ ਸਪੰਰਕ ਕੀਤਾ ਪਰ ਆਪਣੇ ਦਿਮਾਗ 'ਤੇ ਅਮਲ ਕਰਦੇ ਹੋਏ ਸੰਨੀ ਨੇ ਤਿੰਨ ਫਿਲਮ ਦਾ ਆਫਰ ਠੁਕਰਾ ਦਿੱਤਾ। ਉਹ ਆਪਣੇ ਬੇਟੇ ਦੇ ਕਰੀਅਰ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੇ ਇਸ ਫੈਸਲੇ ਕਾਰਨ ਸੰਨੀ ਅਤੇ ਯਸ਼ਰਾਜ ਦੇ ਪੁਰਾਣੇ ਰਿਸ਼ਤੇ ਲੁਕੇ ਹਨ।
ਇਸ ਬੈਨਰ ਨਾਲ ਸੰਨੀ ਦੀ ਪੁਰਾਣੀ ਰਿਸਕ ਬਾਜ਼ੀ ਹੈ ਜਿਹੜੀ ਦੋ ਦਹਾਕੇ ਪਹਿਲਾਂ ਸ਼ੁਰੂ ਹੋਈ ਸੀ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਨੇ ਸ਼ਾਹਰੁਖ ਨਾਲ ਯਸ਼ ਚੋਪੜਾ ਦੀ ਫਿਲਮ 'ਡਰ' 'ਚ ਕੰਮ ਕੀਤਾ ਸੀ। ਸੰਨੀ ਨੂੰ ਉਦੋਂ ਲੱਗਿਆ ਸੀ ਕਿ ਸ਼ਾਹਰੁਖ ਦੀ ਬਜਾਏ ਉਨ੍ਹਾਂ ਦਾ ਕਿਰਦਾਰ ਕਮਜ਼ੋਰ ਰੱਖਿਆ ਗਿਆ। ਉਨ੍ਹਾਂ ਨੇ ਜੋ ਕਲਾਈਮੈਕਸ ਸ਼ੂਟ ਕੀਤਾ ਸੀ। ਉਸ ਨੂੰ ਬਾਅਦ 'ਚ ਦੱਸੇ ਬਿਨਾਂ ਬਦਲ ਦਿੱਤਾ ਗਿਆ ਸੀ। ਸੰਨੀ ਨੇ ਉਸ ਤੋਂ ਬਾਅਦ ਫੈਸਲਾ ਲਿਆ ਕਿ ਉਹ ਇਸ ਪ੍ਰੋਡਕਸ਼ਨ ਹਾਊਸ ਦੇ ਨਾਲ ਫਿਰ ਤੋਂ ਕੰਮ ਨਹੀਂ ਕਰਨਗੇ।
ਜਨਮਦਿਨ ਸਪੈਸ਼ਲ : ਅਲੋਚਨਾਵਾਂ ਦਾ ਹੋਈ ਸ਼ਿਕਾਰ ਪਰ ਹੁਣ ਵੀ ਹੈ ਗੋਪੀ ਬਹੂ ਸਟਾਰ (ਦੇਖੋ ਤਸਵੀਰਾਂ)
NEXT STORY