ਮੁੰਬਈ- ਲੜੀਵਾਰ 'ਸਾਥ ਨਿਭਾਨਾ ਸਾਥੀਆ' ਰਾਹੀਂ ਮਸ਼ਹੂਰ ਹੋਈ ਜਿਆ ਮਾਣਿਕ ਬੁੱਧਵਾਰ ਜਾਨੀ ਕਿ ਅੱਜ 29 ਸਾਲ ਦੀ ਹੋ ਗਈ ਹੈ। ਇਸ ਟੀਵੀ ਸ਼ੋਅ 'ਚ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹਾਲਾਂਕਿ ਜੀਆ ਨੇ ਸਟਾਰ ਪੱਲਸ ਦੇ ਇਸ ਮਸ਼ਹੂਰ ਸ਼ੋਅ ਨੂੰ ਵਿਚਾਲੇ ਛੱਡ ਡਾਂਸਿੰਗ ਰਿਐਲਟੀ ਸ਼ੋਅ 'ਝਲਕ ਦਿਖਲਾ ਜਾ' 'ਚ ਹਿੱਸਾ ਲੈ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਅਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ।
ਜੀਆ ਆਖਰੀ ਵਾਰ ਸ਼ੋਅ 'ਜੀਨੀ' ਅਤੇ 'ਜੁਜੂ' 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਨ੍ਹਾਂ ਦੇ ਸਾਥੀ ਅਲੀ ਅਜਗਰ ਸਨ। ਫਿਲਹਾਲ ਜੀਆ ਕਿਸੇ ਵੀ ਸ਼ੋਅ ਨਾਲ ਹਾਲ ਹੀ ਜੁੜੀ ਨਹੀਂ ਹੈ। ਬਾਵਜੂਦ ਇਸ ਦੇ ਉਨ੍ਹਾਂ ਦੀ ਪ੍ਰਸਿੱਧੀ 'ਚ ਕੋਈ ਘਾਟ ਨਹੀਂ ਦੇਖੀ ਗਈ ਹੈ। ਟੀਵੀ ਦੇ ਨਾਲ-ਨਾਲ ਜੀਆ ਫਿਲਮਾਂ 'ਚ ਆਪਣੇ ਕਿਸਤਮ ਅਜ਼ਮਾ ਚੁੱਕੀ ਹੈ। ਉਨ੍ਹਾਂ 'ਨਾ ਘਰ ਕਾ ਨਾ ਘਾਟ ਕਾ' ਫਿਲਮ ਤੋਂ ਬੀ-ਟਾਊਨ 'ਚ ਐਂਟਰੀ ਮਾਰੀ। ਜੀਆ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਬਹੁਤ ਵੱਡੀ ਪ੍ਰਸ਼ੰਸ਼ਕ ਹੈ।
ਕਾਰ ਦੀ ਸਫਾਈ ਕਰਦੇ ਦਿਖੇ ਰਣਬੀਰ, ਕੈਮਰੇ 'ਚ ਹੋਏ ਕੈਦ (ਦੇਖੋ ਤਸਵੀਰਾਂ)
NEXT STORY