ਸਿਡਨੀ— ਇੰਡੋਨੇਸ਼ੀਆ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ ਵਿਚ ਆਸਟ੍ਰੇਲੀਆ ਦੇ ਦੋ ਨਾਗਰਿਕਾਂ ਨੂੰ ਫਾਂਸੀ ਦੇਣ ਲਈ ਦੂਜੀ ਜੇਲ੍ਹ ਵਿਚ ਭੇਜਣ ਦੀ ਕਾਰਵਾਈ ਰੋਕ ਦਿੱਤੀ ਹੈ ਪਰ ਉਸ ਨੇ ਇਸ ਸੰਬੰਧ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ ਦੀ ਚਿਤਾਵਨੀ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।
ਇੰਡੋਨੇਸ਼ੀਆ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਅਰਮੰਤਾ ਨਸੀਰ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਚਿਤਾਵਨੀ ਦੀ ਭਾਸ਼ਾ 'ਤੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਚਿਤਾਵਨੀ ਦੀ ਇਹ ਭਾਸ਼ਾ ਆਸਟ੍ਰੇਲੀਆ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦੀ ਹੈ।
ਟੋਨੀ ਐਬਟ ਨੇ ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਫਾਂਸੀ ਦੇਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਮਿਊਰਨ ਸੁਕੁਮਾਰਨ ਅਤੇ ਐਂਡਰਿਊ ਚਾਨ ਨੂੰ ਫਾਂਸੀ ਦੇਣ ਦੀ ਗੰਭੀਰ ਕੂਟਨੀਤਿਕ ਪ੍ਰਤੀਕਿਰਿਆ ਹੋ ਸਕਦੀ ਹੈ।
ਅਮਰੀਕਾ ਦੇ ਇਸ ਸ਼ਹਿਰ 'ਚ ਫੈਲਿਆ ਚੇਚਕ!
NEXT STORY