ਕਰਾਚੀ- ਪਿਛਲੇ ਹਫਤੇ ਪੋਲੀਓ ਟੀਕਾਕਰਨ ਟੀਮ ਦੇ ਲਾਪਤਾ ਹੋਏ ਘੱਟੋ ਘੱਟ 4 ਮੈਂਬਰ ਕੱਲ ਪਾਕਿਸਤਾਨ ਦੇ ਗੜਬੜਗ੍ਰਸਤ ਬਲੋਚਿਸਤਾਨ ਸੂਬੇ ਵਿਚ ਮ੍ਰਿਤਕ ਪਾਏ ਗਏ। ਮਰਨ ਵਾਲਿਆਂ ਵਿਚ 2 ਸੁਰੱਖਿਆ ਮੁਲਾਜ਼ਮ ਵੀ ਹਨ। ਪੁਲਸ ਨੇ ਦੱਸਿਆ ਕਿ ਇਕ ਪੋਲੀਓ ਟੀਕਾਕਰਨ ਵਰਕਰ, ਦੋ ਕਾਂਸਟੇਬਲ ਅਤੇ 1 ਗੱਡੀ ਦੇ ਡਰਾਈਵਰ ਦੀ ਲਾਸ਼ ਮਿਲੀ ਹੈ। ਇਨ੍ਹਾਂ ਚਾਰਾਂ ਨੂੰ ਪਿਛਲੇ ਸ਼ਨੀਵਾਰ ਜਹੋਬ ਜ਼ਿਲੇ ਵਿਚੋਂ ਅਗਵਾ ਕੀਤਾ ਗਿਆ ਸੀ।
ਲਾਸ਼ਾਂ ਮਿਲਣ ਮਗਰੋਂ ਜਹੋਬ ਸ਼ਹਿਰ 'ਚ ਦੁਕਾਨਾਂ ਤੇ ਬਾਜ਼ਾਰ ਬੰਦ ਹੋ ਗਏ ਅਤੇ ਲੋਕਾਂ ਨੇ ਸੜਕਾਂ 'ਤੇ ਰੋਸ ਵਿਖਾਵਾ ਕੀਤਾ। ਘਟਨਾ ਦੀ ਅਜੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ।
ਅਮਰੀਕਾ ਬੋਕੋਹਰਮ ਨਾਲ ਨਜਿੱਠਣ ਲਈ ਅਮਰੀਕੀ ਦੇਸ਼ਾਂ ਦੀ ਕਰੇਗਾ ਮਦਦ
NEXT STORY