ਵਿਸਕਾਨਸਿਨ ਦੀ ਪਿਗਲੀ-ਵਿਗਲੀ ਪਾਰਕਿੰਗ ਵਿਖੇ ਹਮੇਸ਼ਾ ਵਾਂਗ ਸ਼ੁੱਕਰਵਾਰ ਦੁਪਹਿਰ ਨੂੰ ਵਧੇਰੇ ਸਰਗਰਮੀ ਦੇਖੀ ਗਈ। ਇਸ ਦੌਰਾਨ ਇਕ 92 ਸਾਲਾ ਬਜ਼ੁਰਗ ਵਿਅਕਤੀ ਪਾਰਕਿੰਗ 'ਚੋਂ ਗੱਡੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ 'ਚ ਇਹ ਵਿਅਕਤੀ ਸਫਲ ਤਾਂ ਹੋ ਗਿਆ ਪਰ 9 ਗੱਡੀਆਂ ਨੂੰ ਠੋਕ ਕੇ।
ਮੇਵਿਲੀ ਪੁਲਸ ਮੁਖੀ ਕ੍ਰਿਸਟੋਫਰ ਮੈਕਨੀਲ ਨੇ ਦੱਸਿਆ ਕਿ ਉਸ ਨੇ 23 ਸਾਲਾਂ ਦੇ ਆਪਣੇ ਕਾਨੂੰਨੀ ਦੌਰ 'ਚ ਅਜਿਹਾ ਕੇਸ ਕਦੇ ਨਹੀਂ ਦੇਖਿਆ ਹੈ। ਇਹ ਸਾਰਾ ਵਾਕਾ ਇਕ ਵੀਡੀਓ ਰਾਹੀਂ ਸਾਹਮਣੇ ਆਇਆ ਹੈ। ਪੁਲਸ ਅਫਸਰ ਦਾ ਕਹਿਣਾ ਹੈ ਕਿ ਜਾਂ ਤਾਂ ਇਹ ਗਲਤੀ ਨਾਲ ਹੋ ਗਿਆ ਲਗਦਾ ਹੈ ਜਾਂ ਫਿਰ ਕਾਰ ਸਵਾਰ ਘਬਰਾਇਆ ਹੋਇਆ ਜਾਂ ਫਿਰ ਗੁੱਸੇ 'ਚ ਹੋ ਸਕਦਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਉਸ ਦਾ ਪੈਰ ਐਕਸੀਲੇਟਰ 'ਚ ਫੱਸ ਗਿਆ ਹੋਵੇ। ਉਸ ਨੇ 60 ਸੈਕਿੰਡ 'ਚ 9 ਗੱਡੀਆਂ ਨੂੰ ਠੋਕਿਆ। ਪੁਲਸ ਮੁਲਾਜ਼ਮ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਪਾਕਿ 'ਚ ਪੋਲੀਓ ਟੀਕਾਕਰਨ ਟੀਮ ਦੇ 4 ਲਾਪਤਾ ਮੁਲਾਜ਼ਮਾਂ ਦੀਆਂ ਮਿਲੀਆਂ ਲਾਸ਼ਾਂ
NEXT STORY