ਮੁੰਬਈ- ਬਾਲੀਵੱਡ ਦੇ ਨਵੇਂ ਅਭਿਨੇਤਾ ਅਤੇ ਜੈਕੀ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਸਿਲਵਰ ਸਕ੍ਰੀਨ 'ਤੇ ਬਾਰਬੀ ਗਰਲ ਕੈਟਰੀਨਾ ਕੈਫ ਨਾਲ ਰੋਮਾਂਸ ਕਰਨਾ ਚਾਹੁੰਦੇ ਹਨ। ਬਾਲੀਵੁੱਡ ਵਿੱਚ ਟਾਈਗਰ ਤੋਂ ਇਲਾਵਾ ਕਈ ਹੋਰ ਵੀ ਅਭਿਨੇਤਾ ਹਨ ਜੋ ਇਸ ਹੌਟ ਅਭਿਨੇਤਰੀ ਨਾਲ ਰੋਮਾਂਸ ਕਰਨਾ ਚਾਹੁੰਦੇ ਹਨ। ਕੈਟਰੀਨਾ ਨਾਲ ਫਿਲਮ ਕਰਨ ਦੀ ਇੱਛਾ ਵਿੱਚ ਹੁਣ ਟਾਈਗਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਟਾਈਗਰ ਨੂੰ ਲੈ ਤੇ 'ਹੀਰ ਐਂਡ ਰਾਂਝਾ' ਨਾਂ ਦੀ ਫਿਲਮ ਬਣਾ ਰਹੇ ਨਿਰਦੇਸ਼ਕ ਸ਼ਬੀਰ ਅਭਿਨੇਤਰੀ ਦੀ ਭਾਲ ਲੰਬੇ ਸਮੇਂ ਤੋਂ ਕਰ ਰਹੇ ਹਨ। ਉਨ੍ਹਾਂ ਨੂੰ ਪਰੇਸ਼ਾਨ ਦੇਖ ਕੇ ਟਾਈਗਰ ਨੇ ਹੀ ਕੈਟਰੀਨਾ ਦਾ ਨਾਂ ਸੁਝਾਅ ਦਿੱਤਾ। ਟਾਈਗਰ ਨੇ ਕਿਹਾ, ''ਇਸ ਰੋਲ ਲਈ ਕੈਟਰੀਨਾ ਸਹੀ ਚੋਣ ਹੈ ਅਤੇ ਜੇਕਰ ਉਹ ਮੰਨ ਜਾਂਦੀ ਹੈ ਤਾਂ ਮੇਰੀ ਇੱਛਾ ਵੀ ਪੂਰੀ ਹੋ ਜਾਵੇਗੀ।'' ਜ਼ਿਕਰਯੋਗ ਹੈ ਕਿ ਸ਼ਬੀਰ ਖਾਨ ਨੇ ਇਸ ਤੋਂ ਪਹਿਲਾਂ ਟਾਈਗਰ ਸ਼ਰਾਫ ਨੂੰ ਲੈ ਕੇ ਫਿਲਮ 'ਹੀਰੋਪੰਤੀ' ਬਣਾਈ ਸੀ ਜੋ ਟਾਈਗਰ ਦੀ ਪਹਿਲੀ ਫਿਲਮ ਸੀ।
'MSG' ਦੀ 5 ਦਿਨਾਂ ਦੀ ਕਮਾਈ ਜਾਣ ਹੋਵੋਗੇ ਤੁਸੀਂ ਵੀ ਹੈਰਾਨ (ਦੇਖੋ ਤਸਵੀਰਾਂ)
NEXT STORY