ਹਿਸਾਰ- ਹਾਲ ਹੀ 'ਚ ਰਿਲੀਜ਼ ਹੋਈ ਸਿਰਸਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ 'ਐੱਮ. ਐੱਸ. ਜੀ: ਦਿ ਮੈਂਸੇਜਰ' ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਢ ਰਹੀ ਹੈ। ਇਸ ਫਿਲਮ ਨੇ ਸਿਰਫ 5 ਦਿਨਾਂ ਵਿੱਚ 81.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 'ਐੱਮ. ਐੱਸ. ਜੀ: ਦਿ ਮੈਂਸੇਜਰ' ਦੇ ਨਿਰਮਾਤਾ ਹਕੀਕਤ ਇੰਟਰਪ੍ਰਾਈਜੇਜ ਦੇ ਨਿਰਦੇਸ਼ਕ ਸੀ. ਪੀ. ਅਰੋੜਾ ਨੇ ਦੱਸਿਆ ਕਿ ਇਸ ਫਿਲਮ ਨੂੰ ਦੇਸ਼ ਭਰ ਵਿੱਚ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ। ਇਹ ਫਿਲਮ ਪੰਜਾਬ ਅਤੇ ਉਤਰਾਖੰਡ ਵਿੱਚ ਰਿਲੀਜ਼ ਨਹੀਂ ਹੋਈ ਹੈ ਇਸ ਦੇ ਬਾਵਜੂਦ ਵੀ ਸਿਨੇਮਾ ਹਾਲ ਅਤੇ ਪੀ. ਵੀ. ਆਰ. ਦਰਸ਼ਕਾਂ ਨਾਲ ਭਰੇ ਹੋਏ ਹਨ। ਅਡਵਾਸ ਬੁਕਿੰਗ ਚੱਲ ਰਹੀ ਹੈ। ਲੋਕ ਫਿਲਮ ਦੇਖਣ ਲਈ ਬੇਕਰਾਰ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਵਰਲਡ ਕੱਪ ਦੌਰਾਨ ਵੱਡੇ ਨਿਰਦੇਸ਼ਕ ਫਿਲਮ ਰਿਲੀਜ਼ ਕਰਨ ਤੋਂ ਬੱਚਦੇ ਹਨ ਜਦੋਂ ਕਿ 'ਐੱਮ. ਐੱਸ. ਜੀ: ਦਿ ਮੈਂਸੇਜਰ' ਦੇ ਪ੍ਰਤੀ ਲੋਕਾਂ ਦੀ ਦੀਵਾਨਗੀ ਸਿਰ ਚੜ ਕੇ ਬੋਲ ਰਹੀ ਹੈ। ਰਾਮ ਰਹੀਮ ਦੇ ਨਿਰਦੇਸ਼ਨ ਅਤੇ ਅਭਿਨੈ ਨਾਲ ਸਜੀ ਇਸ ਫਿਲਮ ਦੇ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਬਰਦਸਤ ਬਿਜ਼ਨੈੱਸ ਕਰਨ ਦੀ ਸੰਭਾਵਨਾ ਹੈ। ਸੀ. ਪੀ. ਅਰੋੜਾ ਨੇ ਕਿਹਾ ਹੈ ਕਿ ਇਹ ਫਿਲਮ ਦੇਸ਼ਭਰ ਵਿੱਚ ਤਕਰੀਬਨ 4000 ਪੀ. ਵੀ. ਆਰ. ਵਿੱਚ ਰਿਲੀਜ਼ ਹੋਈ ਹੈ ਅਤੇ ਸਾਰੀਆਂ ਥਾਂਵਾਂ ਹਾਊਸਫੁੱਲ ਚੱਲ ਰਹੀਆਂ ਹਨ। ਫਿਲਮ ਦੇ ਮੱਧ ਨਾਲ ਗੁਰਮੀਤ ਰਾਮ ਰਹੀਮ ਸਿੰਘ ਨੇ ਡੇਰਾ ਸੱਚਾ ਸੌਦਾ ਵਲੋਂ ਕੀਤੇ ਜਾ ਰਹੇ 105 ਮਨੁੱਖੀ ਭਲਾਈ ਕੰਮਾਂ ਨੂੰ ਜਨ-ਜਨ ਤੱਕ ਪਹੁੰਚਾਇਆ ਹੈ।
ਫੋਟੋਆਂ ਪੋਸਟ ਕਰ ਕਿਸ ਨਾਲ ਵਧਾ ਰਹੀ ਹੈ ਕਿਮ ਦੋਸਤੀ ਦਾ ਹੱਥ
NEXT STORY