ਗੁਰਦਾਸਪੁਰ (ਵਿਨੋਦ)-ਪੇਂਡੂ ਖੇਤਰਾਂ 'ਚ ਪਸ਼ੂਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਦੁੱਧ ਪ੍ਰਾਪਤ ਕਰਨ ਦੇ ਚੱਕਰ 'ਚ ਜਿਸ ਤਰ੍ਹਾਂ ਨਾਲ ਪਸ਼ੂ ਪਾਲਕ ਪਸ਼ੂਆਂ ਨੂੰ ਹਾਰਮੋਨ ਇੰਜੈਕਸ਼ਨ ਲਗਾ ਰਹੇ ਹਨ, ਉਸ ਨਾਲ ਆਉਣ ਵਾਲੇ ਸਮੇਂ 'ਚ ਜਿੱਥੇ ਇਨਸਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ, ਉੱਥੇ ਹੀ ਪਸ਼ੂ ਧਨ ਨੂੰ ਵੀ ਨੁਕਸਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਸਮੇਂ ਜਿੰਨਾ ਦੁੱਧ ਪੰਜਾਬ ਦੇ ਲੋਕਾਂ ਨੂੰ ਸਪਲਾਈ ਹੋ ਰਿਹਾ ਹੈ, ਉਹ ਪਸ਼ੂਆਂ ਸੰਬੰਧੀ ਇਕੱਠੇ ਕੀਤੇ ਅੰਕੜਿਆਂ ਤੋਂ ਕਈ ਗੁਣਾ ਜ਼ਿਆਦਾ ਹੈ।
ਜ਼ਿਲਾ ਗੁਰਦਾਸਪੁਰ ਇਸ ਮਾਮਲੇ 'ਚ ਕਿਤੇ ਅੱਗੇ ਹੈ। ਜ਼ਿਲਾ ਗੁਰਦਾਸਪੁਰ 'ਚ ਨਾ ਤੋਂ ਲੋਕਾਂ ਕੋਲ ਵੱਡੇ ਡੇਅਰੀ ਫਾਰਮ ਹਨ ਅਤੇ ਨਾ ਹੀ ਸਰਕਾਰੀ ਪੱਧਰ 'ਤੇ ਦੁੱਧ ਦਾ ਉਤਪਾਦਨ ਕਰਨ ਵਾਲਾ ਕੋਈ ਡੇਅਰੀ ਫਾਰਮ ਹੈ ਪਰ ਗੁਰਦਾਸਪੁਰ 'ਚ ਦੁੱਧ ਮੰਗ ਦੇ ਮੁਤਾਬਕ ਮਿਲ ਰਿਹਾ ਹੈ। ਸੂਤਰਾਂ ਮੁਤਾਬਕ ਪਸ਼ੂ ਪਾਲਕ ਜਿੱਥੇ ਇਸ ਮਾਮਲੇ 'ਚ ਪਸ਼ੂਆਂ ਨੂੰ ਕਈ ਤਰ੍ਹਾਂ ਦੇ ਇੰਜੈਕਸ਼ਨ ਲਗਾ ਕੇ ਜ਼ਿਆਦਾ ਦੁੱਧ ਪ੍ਰਾਪਤ ਕਰ ਰਹੇ ਹਨ, ਉੱਥੇ ਸਿੰਥੈਟਿਕ ਦੁੱਧ ਤਿਆਰ ਕਰਕੇ ਬਜ਼ਾਰ 'ਚ ਵੇਚਣ ਵਾਲਿਆਂ ਦਾ ਵੀ ਬੋਲਬਾਲਾ ਹੈ।
ਇਕ ਡੇਅਰੀ ਮਾਹਿਰ ਮੁਤਾਬਕ ਜੋ ਇੰਜੈਕਸ਼ਨ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਲਕਾ ਕੇ ਵਧੇਰੇ ਦੁੱਧ ਪ੍ਰਾਪਤ ਕਰ ਰਹੇ ਹਨ, ਉਸ ਦੁੱਧ ਨੂੰ ਪੀਣ ਨਾਲ ਕੁੜੀਆਂ 'ਤੇ ਇਸ ਦਾ ਡੂੰਘਾ ਅਸਰ ਪੈ ਰਿਹਾ ਹੈ। ਦੁੱਧ ਨੂੰ ਪੀਣ ਨਾਲ ਛੋਟੀ ਉਮਰ ਦੀਆਂ ਕੁੜੀਆਂ 'ਚ ਸਮੇਂ ਤੋਂ ਪਹਿਲਾਂ ਹਾਰਮੋਨ 'ਚ ਬਦਲਾਅ ਹੋਣ ਦਾ ਖਤਰਾ ਵਧਦਾ ਹੀ ਜਾ ਰਿਹਾ ਹੈ।
ਇਸ ਤਰ੍ਹਾਂ ਦੇ ਦੁੱਧ ਨੂੰ ਚੈੱਕ ਕਰਨ ਲਈ ਕੋਈ ਵੀ ਵਿਸ਼ੇਸ ਸੈੱਲ ਨਹੀਂ ਹੈ ਅਤੇ ਇਹ ਹੀ ਕਾਰਨ ਹੈ ਕਿ ਇਹ ਗੈਰ ਕਾਨੂੰਨੀ ਅਤੇ ਅਮਨੁੱਖੀ ਧੰਦਾ ਬਿਨਾਂ ਰੋਕ-ਟੋਕ ਚੱਲ ਰਿਹਾ ਹੈ ਅਤੇ ਰੋਜ਼ਾਨਾ ਵਧ-ਫੁੱਲ ਰਿਹਾ ਹੈ। ਇਸ ਸੰਬੰਧੀ ਜੇਕਰ ਡੇਅਰੀ ਵਿਭਾਗ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਨ 'ਤੇ ਰੋਕ ਲਗਾਉਣ ਲਈ ਕੋਈ ਕਾਨੂੰਨ ਨਹੀਂ ਹੈ। ਇਹ ਹੀ ਕਾਰਨ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਇਸ ਤਰੀਕੇ ਰਾਹੀਂ ਦੁੱਧ ਪ੍ਰਾਪਤ ਕਰਨ ਵਾਲਿਆਂ 'ਤੇ ਰੋਕ ਨਹੀਂ ਲਗਾ ਪਾ ਰਹੇ ਹਾਂ।
ਲੋਕ ਬਾਲਟੀਆਂ ਭਰਦੇ ਥੱਕ ਗਏ ਪਰ ਔਲੇ ਪੈਣੋਂ ਨਾ ਰੁਕੇ (ਦੇਖੋ ਤਸਵੀਰਾਂ)
NEXT STORY