ਅੰਮ੍ਰਿਤਸਰ-ਸ਼ਹਿਰ 'ਚ ਵੀਰਵਾਰ ਦੀ ਰਾਤ ਨੂੰ ਔਲਿਆਂ ਦੀ ਜ਼ਬਰਦਸਤ ਬਾਰਸ਼ ਹੋਈ ਕਿ ਲੋਕਾਂ ਨੇ ਔਲਿਆਂ ਨਾਲ ਬਾਲਟੀਆਂ ਭਰ ਲਈਆਂ। ਲੋਕ ਤਾਂ ਬਾਲਟੀਆਂ ਭਰਦੇ-ਭਰਦੇ ਥੱਕ ਗਏ ਪਰ ਔਲੇ ਪੈਣੋਂ ਨਾ ਰੁਕੇ। ਕਾਫੀ ਦੇਰ ਤੱਕ ਬਾਰਸ਼ ਦੇ ਨਾਲ ਔਲੇ ਪੈਂਦੇ ਰਹੇ। ਬਾਰਸ਼ ਦਾ ਸਿਲਸਿਲਾ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ।
ਬੀਤੀ ਰਾਤ ਜਿਸ ਤਰੀਕੇ ਨਾਲ ਔਲੇ ਪਏ, ਉਸ ਨੂੰ ਦੇਖ ਕੇ ਸਰਦੀ ਫਿਰ ਤੋਂ ਆਉਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਦੋ-ਤਿੰਨ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਭਾਰੀ ਬੱਦਲਵਾਈ ਦੇ ਨਾਲ-ਨਾਲ ਬਾਰਸ਼ ਵੀ ਹੋ ਰਹੀ ਹੈ, ਜਿਸ ਕਾਰਨ ਮੁੜ ਤੋਂ ਕਾਫੀ ਠੰਡ ਹੋ ਗਈ ਹੈ।
'15 ਦੇ 15 ਕੌਂਸਲਰ ਉਮੀਦਵਾਰ ਦੇਰੀ ਨਾਲ ਪਹੁੰਚਣ, ਅਜਿਹਾ ਕਿਵੇਂ ਹੋ ਸਕਦਾ ਹੈ'
NEXT STORY