ਸ਼ਰਧਾ ਦਾ ਅਸਲ ਅਰਥ ਹੈ—ਮਹਾਪੁਰਖਾਂ ਦੇ ਵਾਕਾਂ ਵਿਚ ਸ਼ਰਧਾ ਹੋਣੀ। ਉਨ੍ਹਾਂ ਦੇ ਵਚਨ ਤੁਹਾਨੂੰ ਹਿੱਤਕਾਰੀ ਲੱਗਣ। ਤੁਹਾਨੂੰ ਲੱਗੇ ਕਿ ਜੋ ਸ਼ਾਸਤਰਾਂ ਵਿਚ, ਗ੍ਰੰਥਾਂ ਵਿਚ ਹੈ, ਸੰਤ ਕਹਿ ਰਿਹਾ ਹੈ, ਗੁਰੂ ਕਹਿ ਰਹੇ ਹਨ, ਮਾਤਾ-ਪਿਤਾ ਦੱਸ ਰਹੇ ਹਨ ਅਤੇ ਸਾਨੂੰ ਪ੍ਰੰਪਰਾ ਤੋਂ ਪ੍ਰਾਪਤ ਹੈ, ਉਹ ਸਾਰੇ ਦੇ ਸਾਰੇ ਅਜਿਹੇ ਸਬੂਤ ਹਨ, ਜਿਨ੍ਹਾਂ ਨਾਲ ਵਿਅਕਤੀ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ।
ਸਤਿਸੰਗ ਦੇ ਇਸ ਵਾਤਾਵਰਣ ਦੇ ਮੂਲ ਵਿਚ ਵੀ ਸਿਰਫ ਸ਼ਰਧਾ ਹੈ। ਕਿਸੇ ਵਾਤਾਵਰਣ ਵਿਚ ਬੌਧਿਕਤਾ ਹੁੰਦੀ ਹੈ ਅਤੇ ਕਿਸੇ ਵਿਚ ਪੰਡਿਤਵਾਦ ਹੁੰਦਾ ਹੈ। ਕਿਸੇ ਵਾਤਾਵਰਣ ਵਿਚ ਭਰਪੂਰ ਊਰਜਾ ਹੁੰਦੀ ਹੈ। ਉਥੇ ਪ੍ਰਬੰਧਨ, ਵਿਵਸਥਾ, ਸਜਾਵਟ ਤੇ ਹੋਰ ਬਹੁਤ ਸਾਰੀਆਂ ਰਸਮਾਂ ਹਾਵੀ ਹੁੰਦੀਆਂ ਹਨ ਪਰ ਉਥੋਂ ਦਾ ਵਾਤਾਵਰਣ ਪੂਰੀ ਤਰ੍ਹਾਂ ਆਸਥਾ ਵਾਲਾ ਹੁੰਦਾ ਹੈ। ਇਸ ਵਾਤਾਵਰਣ ਦੇ ਮੂਲ ਵਿਚ ਸ਼ਰਧਾ ਹੁੰਦੀ ਹੈ।
'ਸ਼੍ਰੀਮਦ ਭਗਵਦ ਗੀਤਾ' ਵਿਚ ਕਿਹਾ ਗਿਆ ਹੈ ਕਿ ਸ਼ਰਧਾ ਗਿਆਨ ਦੀ ਮਾਂ ਹੈ। ਉਸ ਦੀ ਕੁੱਖ ਵਿਚ ਹੀ ਗਿਆਨ ਪਲਦਾ ਹੈ। ਜੋ ਗਿਆਨ ਭਰਮ ਤੇ ਡਰ ਨੂੰ ਦੂਰ ਕਰਦਾ ਹੈ, ਸਾਡੀਆਂ ਮੂਲ ਮਾਨਤਾਵਾਂ 'ਤੇ ਵਾਰ ਕਰਦਾ ਹੈ, ਸਾਡੀਆਂ ਅਗਾਊਂ ਧਾਰਨਾਵਾਂ ਨਾਲ ਗ੍ਰਸਿਤ ਬੁੱਧੀ ਵਿਚ ਹੱਲ ਦਾ ਕਾਰਨ ਬਣਦਾ ਹੈ ਅਤੇ ਸਾਨੂੰ ਚੰਚਲ ਹੋਣ ਤੋਂ ਰੋਕਦਾ ਹੈ। ਉਹ ਬਹੁਤ ਆਨੰਦ ਭਰਿਆ ਤੇ ਸ਼ਾਂਤੀ ਦੇਣ ਵਾਲਾ ਹੁੰਦਾ ਹੈ ਇਸ ਲਈ ਰੱਬ ਨੇ ਕਿਹਾ ਹੈ ਕਿ ਸ਼ਰਧਾ ਇਕ ਅਜਿਹੀ ਕੁੱਖ ਹੈ, ਜਿਥੇ ਹੌਲੀ-ਹੌਲੀ ਗਿਆਨ ਪਲ ਰਿਹਾ ਹੁੰਦਾ ਹੈ।
ਜਿਸ ਗਿਆਨ ਵਿਚ ਨਿਮਰਤਾ, ਪ੍ਰੇਮ, ਆਨੰਦ ਤੇ ਸਥਿਰਤਾ ਹੁੰਦੀ ਹੈ, ਉਹ ਸਾਰਿਆਂ ਲਈ ਇਕੋ ਜਿਹਾ ਹੁੰਦਾ ਹੈ। ਗਿਆਨ ਵਿਚ ਸ੍ਰੇਸ਼ਠਤਾ ਦਾ ਅਹਿਸਾਸ ਨਹੀਂ ਹੁੰਦਾ, ਪਵਿੱਤਰਤਾ ਜਾਂ ਉੱਚਤਾ ਦਾ ਅਹਿਸਾਸ ਨਹੀਂ ਹੁੰਦਾ। ਗਿਆਨ ਤੋਂ ਭਾਵ ਇਹ ਵੀ ਨਹੀਂ ਜਿਸ ਵਿਚ ਲਗਾਤਾਰ ਪੂਜਣ ਦਾ ਅਹਿਸਾਸ ਰਹੇ ਕਿ ਮੈਂ ਵੱਡਾ ਹੋ ਗਿਆ ਅਤੇ ਇਹ ਛੋਟੇ ਹਨ। ਗਿਆਨ ਉਹ ਹੈ ਜੋ ਸਮਾਨਤਾ ਤੇ ਪ੍ਰੇਮ ਦਾ ਆਧਾਰ ਹੋਵੇ। ਇਹ ਗਿਆਨ ਆਤਮ-ਭਾਵਨਾ ਤੇ ਆਪਣੇਪਣ ਦਾ ਮਿੱਠਾ ਜਿਹਾ ਅਹਿਸਾਸ ਪੈਦਾ ਕਰਦਾ ਹੈ ਅਤੇ ਸ਼ਰਧਾ ਤੋਂ ਪੈਦਾ ਹੁੰਦਾ ਹੈ।
ਧਰਮਵੀਰ, ਗਿਆਨਵੀਰ, ਸ਼ੂਰਵੀਰ ਤੇ ਦਾਨਵੀਰ ਹੋਣਾ ਸਭ ਧਨ ਹਨ
NEXT STORY