ਰਾਮਾਂ ਮੰਡੀ (ਪਰਮਜੀਤ) : ਰਾਮਾਂ ਮੰਡੀ ਦੇ ਨੇੜਲੇ ਪਿੰਡ ਰਾਮਸਰਾਂ ਵਿਖੇ 18 ਸਾਲਾ ਨੌਜਵਾਨ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਰਾਮਾ ਦੇ ਏ.ਐਸ.ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਲਾਪਤਾ ਲੜਕੇ ਦੇ ਪਿਤਾ ਗੁਰਤੇਜ ਸਿੰਘ ਪੁੱਤਰ ਬੁੱਧ ਰਾਮ ਵਾਸੀ ਪਿੰਡ ਰਾਮਸਰਾਂ ਨੇ ਦਿੱਤੇ ਬਿਆਨ ਅਨੁਸਾਰ ਉਸਦਾ ਲੜਕਾ ਬਾਰੂ ਉਮਰ 18 ਸਾਲ ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਨੌਵੀਂ ਜਮਾਤ ਵਿਚ ਪੜ੍ਹਦਾ ਹੈ, 19 ਫਰਵਰੀ ਦੀ ਸ਼ਾਮ ਕਰੀਬ 7 ਵਜੇ ਗਲੀ ਵਿਚ ਖੜ੍ਹਾ ਸੀ, ਜਿਸਨੂੰ ਲੜਕੇ ਦੀ ਮਾਂ ਮਨਜੀਤ ਕੌਰ ਨੇ ਖਾਣਾ ਖਾਣ ਲਈ ਕਿਹਾ, ਜਿਸ 'ਤੇ ਉਸਨੇ ਕਿਹਾ ਕਿ ਆਉਂਦਾ ਹਾਂ, ਪਰ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ।
ਰਾਮਾਂ ਪੁਲਸ ਨੇ ਬਾਰੂ ਦੇ ਪਿਤਾ ਗੁਰਤੇਜ਼ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਬਾਰੂ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਨੂੰ ਸੋਂਪਿਆ ਜਾਵੇ।
ਬੇਖੌਫ ਹੋ ਸੜਕ ਦੇ ਵਿਚਕਾਰ ਖੇਡਿਆ ਖੂਨੀ ਖੇਡ (ਵੀਡੀਓ)
NEXT STORY