ਬਠਿੰਡਾ (ਬਲਵਿੰਦਰ)- ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀ.ਪੀ.ਪੀ. ਨੇ ਸ਼ਨੀਵਾਰ ਨੂੰ ਇਥੇ ਕਿਹਾ ਕਿ ਜੇਕਰ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਦਾ ਇਰਾਦਾ ਅਕਾਲੀ ਬਾਦਲਾਂ ਦੀ ਸਿਆਸਤ ਦਾ ਹੈ ਤਾਂ ਉਹ ਖੁੱਲ੍ਹ ਕੇ ਮੈਦਾਨ ਵਿਚ ਆਉਣ ਕਿਉਂਕਿ ਸਟੇਜਾਂ 'ਤੇ ਸਖ਼ਤ ਰੁੱਖ ਦਿਖਾ ਕੇ ਫਿਰ ਪਿਛਾਂਹ ਹਟਣ ਨੂੰ ਤਾਂ ਦੋ ਪਾਸੜ ਰਾਜਨੀਤੀ ਕਿਹਾ ਜਾਂਦਾ ਹੈ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਹਾਈਕਮਾਨ ਦਾ ਇਸ਼ਾਰਾ ਮਿਲਦੇ ਹੀ ਉਹ ਵਧ ਚੜ੍ਹ ਕੇ ਬੋਲ ਦਿੰਦੇ ਹਨ ਤੇ ਅਗਲੇ ਇਸ਼ਾਰੇ 'ਤੇ ਮਾਫੀ ਵੀ ਮੰਗ ਲੈਂਦੇ ਹਨ। ਇਹ ਕੋਈ ਚੰਗੀ ਰਾਜਨੀਤੀ ਨਹੀਂ ਹੈ। ਉਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਪਹੁੰਚ ਗਿਆ ਸੀ ਪਰ ਅੱਜਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰ ਪ੍ਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਨਾਮਾਂ ਨਾਲ ਨਵਾਜ ਰਹੇ ਹਨ। ਅਲੱਗ ਹੋਣਾ ਤਾਂ ਸਿਰਫ਼ ਡਰਾਮੇਬਾਜ਼ੀ ਹੈ, ਮਲਾਈ ਖਾਣ ਵੇਲੇ ਇਹ ਸਭ ਇਕੱਠੇ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਨਿਗਰ ਨਿਗਮ ਬਠਿੰਡਾ ਦੀ ਚੋਣ 'ਚ ਅਕਾਲੀ-ਭਾਜਪਾ ਨੂੰ ਇਕ ਵੀ ਸੀਟ ਨਹੀਂ ਆਵੇਗੀ ਕਿਉਂਕਿ ਲੋਕ ਇਨ੍ਹਾਂ ਤੋਂ ਬਹੁਤ ਜ਼ਿਆਦਾ ਅੱਕ ਚੁੱਕੇ ਹਨ। ਜੇਕਰ ਇਨ੍ਹਾਂ ਧੱਕਾ ਕੀਤਾ ਤਾਂ ਉਹ 2017 ਦੀਆਂ ਚੋਣਾਂ ਲਈ ਕਬਰ ਖੋਦਣ ਦੇ ਬਰਾਬਰ ਹੋਵੇਗਾ। ਇਸ ਮੌਕੇ ਕਾਂਗਰਸੀ ਆਗੂ ਡਾ. ਸੱਤਪਾਲ ਭਠੇਜਾ, ਟਹਿਲ ਸਿੰਘ ਸੰਧੂ, ਇੰਦਰਜੀਤ ਸਿੰਘ ਸਾਹਨੀ, ਸੰਜੀਵ ਬਬਲੀ ਤੇ ਹੋਰ ਆਗੂ ਵੀ ਮੌਜੂਦ ਸਨ।
132 ਬੋਤਲਾਂ ਸ਼ਰਾਬ ਬਰਾਮਦ
NEXT STORY