ਬਠਿੰਡਾ- ਪੰਜਾਬ ਦੀਆਂ 6 ਨਗਰ ਨਿਗਮ ਚੋਣਾਂ ਦੀ ਵੋਟਿੰਗ ਜਾਰੀ ਹੈ। 298 ਵਾਰਡਾਂ ਵਿਚ ਹੋਣ ਵਾਲੀ ਇਸ ਚੋਣਾਂ ਲਈ 1263 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 6 ਨਗਰ ਨਿਗਮ ਚੋਣਾਂ ਲਈ ਪਠਾਨਕੋਟ, ਹੁਸ਼ਿਆਰਪੁਰ, ਫਗਵਾੜਾ, ਮੋਗਾ, ਬੰਠਿਡਾ ਅਤੇ ਮੋਹਾਲੀ ਸਮੇਤ ਜਲੰਧਰ ਨਗਰ ਨਿਗਮ ਲਈ ਵੋਟਿੰਗ ਹੋ ਰਹੀ ਹੈ।
ਬਠਿੰਡਾ ਵਿਚ ਵੋਟਾਂ ਨੂੰ ਲੈ ਕੇ ਗਰੀਬ ਅਤੇ ਮਿਡਲ ਕਲਾਸ ਪਰਿਵਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੋਲਿੰਗ ਬੂਥ 'ਤੇ ਸਵੇਰ ਤੋਂ ਹੀ ਵਿਆਹ ਵਰਗਾ ਮਾਹੌਲ ਹੈ। ਸਵੇਰ ਤੋਂ ਹੀ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ ਪਰ ਬਠਿੰਡਾ ਦੇ ਪਾਸ਼ ਇਲਾਕੇ 'ਚ ਬੂਥ ਲਗਭਗ ਖਾਲੀ ਹਨ। ਬੰਠਿਡਾ 'ਚ 12 ਵਜੇ ਤਕ 33 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਾਂ ਸ਼ਾਮ 5 ਵਜੇ ਤਕ ਪੈਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜੇ 26 ਫਰਵਰੀ ਨੂੰ ਆਉਣਗੇ।
ਪੰਜਾਬ : ਵੋਟਾਂ ਪੈਣ ਦਾ ਸਿਲਸਿਲਾ ਜਾਰੀ, ਲੋਕਾਂ 'ਚ ਭਾਰੀ ਉਤਸ਼ਾਹ (ਵੀਡੀਓ)
NEXT STORY