ਜਲੰਧਰ-ਪੰਜਾਬ ਦੇ 6 ਨਗਰ ਨਿਗਮਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸਵੇਰ ਦੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਲੋਕ ਆਪਣੇ ਘਰਾਂ ਨੂੰ ਪੋਲਿੰਗ ਬੂਥਾਂ ਨੂੰ ਬੜੇ ਉਤਸ਼ਾਹ ਨਾਲ ਵੋਟਾਂ ਪਾਉਣ ਜਾ ਰਹੇ ਹਨ। ਜਲੰਧਰ ਦੇ ਵਾਰਡ ਨੰਬਰ-49 'ਚ ਵੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰਡ 'ਚ ਕਾਂਗਰਸ ਅਤੇ ਭਾਜਪਾ ਦਾ ਇਕ-ਇਕ ਉਮੀਦਵਾਰ ਖੜ੍ਹਾ ਹੈ।
ਇਸ ਵਾਰਡ ਤੋਂ ਭਾਜਪਾ ਵਲੋਂ ਰਾਜੀਵ ਢੀਂਗਰਾ ਨੂੰ ਕਾਂਗਰਸ ਦੀ ਕਮਲੇਸ਼ ਗਰੋਵਰ ਟੱਕਰ ਦੇ ਰਹੀ ਹੈ। ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਉਮੀਦਾਰ ਇਸ ਵਾਰਡ ਨੂੰ ਖੜ੍ਹਾ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਆਜ਼ਾਦ ਉਮੀਦਵਾਰ ਇਸ ਚੋਣ ਮੈਦਾਨ 'ਚ ਉਤਰਿਆ ਹੈ, ਜਿਸ ਕਾਰਨ ਇਸ ਵਾਰਡ 'ਚ ਸਿਰਫ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਵਿਚਕਾਰ ਹੀ ਮੁਕਾਬਲਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਉਮੀਦਵਾਰ ਚੋਣਾਂ 'ਚ ਬਾਜ਼ੀ ਮਾਰਦਾ ਹੈ ਅਤੇ ਕਿਹੜਾ ਉਮੀਦਵਾਰ ਹਾਰਦਾ ਹੈ।
ਕੁੜੀ ਦੇ ਵਿਆਹ 'ਚ ਮਰਨ ਮਾਰਨ 'ਤੇ ਆ ਗਏ ਐੱਨ. ਆਰ. ਆਈ. (ਦੇਖੋ ਤਸਵੀਰਾਂ)
NEXT STORY