ਜਲੰਧਰ-ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਉਸ ਦੇ ਨਵੇਂ ਬਣੇ ਦੋਸਤ ਗਾਇਬ ਹੋ ਰਹੇ ਹਨ ਕਿਉਂਕਿ ਸੁੱਖੇ ਦੇ ਕਤਲ ਤੋਂ ਬਾਅਦ ਪੁਲਸ ਸੁੱਖੇ ਨਾਲ ਜੁੜੇ ਹਰ ਵਿਅਕਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ। ਪੁਲਸ ਨੇ ਸੁੱਖੇ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਹੁਣ ਰਾਜਨਗਰ ਦੇ ਰਹਿਣ ਵਾਲੇ ਰੰਧੀਰ ਘੁੱਗੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਘੁੱਗੀ ਨੇ ਆਪਣੇ ਦੋ ਦੋਸਤਾਂ ਦੀ ਮੌਤ ਦਾ ਬਦਲਾ ਲੈਣ ਲਈ ਸੁੱਖੇ ਦੀ ਜਲੰਧਰ ਪੇਸ਼ੀ ਦੌਰਾਨ ਰੇਕੀ ਵੀ ਕੀਤੀ ਸੀ। ਪੁਲਸ ਘੁੱਗੀ ਨੂੰ ਪ੍ਰੱਤਖ ਜਾਂ ਅਪ੍ਰਤੱਖ ਤੌਰ 'ਤੇ ਇਸ ਮਾਮਲੇ ਨਾਲ ਜੋੜ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਹੁਣ ਤੱਕ ਕਰੀਬ 100 ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਕਈਆਂ ਨੂੰ ਜੇਲ 'ਚ ਭੇਜਿਆ ਹੈ। ਅਜਿਹੇ 'ਚ ਹੁਣ ਸੁੱਖੇ ਦੀ ਜਾਣ-ਪਛਾਣ ਵਾਲੇ ਵਿਅਕਤੀ ਪਿੱਛੇ ਹਟਦੇ ਨਜ਼ਰ ਆ ਰਹੇ ਹਨ।
ਹੁਸ਼ਿਆਰਪੁਰ 'ਚ ਜਾਣੋ ਵੋਟਿੰਗ ਦਾ ਹਾਲ
NEXT STORY