ਲੁਧਿਆਣਾ-ਆਪਣੇ ਬੁਢਾਪੇ 'ਚ ਲੋਕ ਪੋਤੇ-ਦੋਹਤਿਆਂ ਨਾਲ ਖੇਡਦੇ ਹਨ ਅਤੇ ਰੱਬ-ਰੱਬ ਕਰਦੇ ਹਨ ਪਰ ਲੁਧਿਆਣਾ ਦੀ ਰਹਿਣ ਵਾਲੀ 82 ਸਾਲਾਂ ਦੀ ਇਕ ਬੁੱਢੀ ਬੇਬੇ ਨੇ ਤਾਂ ਕਮਾਲ ਹੀ ਕਰ ਦਿੱਤਾ ਹੈ। ਬੇਬੇ ਦਾ ਜੋਸ਼ ਦੇਖ ਕੇ ਤਾਂ ਸ਼ਾਇਦ ਜਵਾਨਾਂ ਨੂੰ ਵੀ ਸ਼ਰਮ ਆ ਜਾਵੇ। ਖੰਨਾ ਦੇ ਬਾਜੀਗਰ ਮੁਹੱਲੇ ਦੀ ਬੇਬੇ ਸੁਰਜੀਤ ਕੌਰ ਇੱਥੋਂ ਚੋਣ ਮੈਦਾਨ 'ਚ ਉਤਰ ਆਈ ਹੈ।
ਸੁਰਜੀਤ ਕੌਰ ਦੱਸਦੀ ਹੈ ਕਿ 60 ਸਾਲ ਪਹਿਲਾਂ ਉਹ ਇੱਥੇ ਵਿਆਹ ਕੇ ਆਈ ਸੀ ਪਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਇਲਾਕੇ ਦੇ ਹਾਲਾਤ ਉਂਝ ਹੀ ਹਨ। ਇਸ ਲਈ ਸੁਰਜੀਤ ਦੇ ਮਨ 'ਚ ਖਿਆਲ ਆਇਆ ਕਿ ਚੋਣਾਂ ਲੜ ਕੇ ਲੋਕਾਂ ਦੀ ਸੇਵਾ ਕੀਤੀ ਜਾਵੇ। ਪਰਿਵਾਰ ਵਾਲਿਆਂ ਨੇ ਵੀ ਬੇਬੇ ਦਾ ਸਾਥ ਦਿੰਦੇ ਹੋਏ ਸੁਰਜੀਤ ਕੌਰ ਦਾ ਨਾਮਾਂਕਣ ਭਰਵਾ ਦਿੱਤਾ। ਸੁਰਜੀਤ ਦੇ ਪਰਿਵਾਰ 'ਚ ਤਿੰਨ ਬੇਟੇ, ਪੰਜ ਬੇਟੀਆਂ, 6 ਪੋਤੇ ਅਤੇ 4 ਪੜਪੋਤੇ ਹਨ। ਆਪਣੇ ਬੁਢਾਪੇ 'ਚ ਸੁਰਜੀਤ ਕੌਰ ਨੇ ਪੋਤ-ਪੜਪੋਤਿਆਂ ਨਾਲ ਖੇਡਣ ਦੀ ਬਜਾਏ ਲੋਕਾਂ ਦੀ ਸੇਵਾ ਕਰਨ ਨੂੰ ਆਪਣਾ ਮਕਸਦ ਬਣਾ ਲਿਆ ਹੈ।
ਵੀਰ ਭੱਦਰ ਦੀ ਬੇਟੀ ਦਾ ਵਿਆਹ ਅਮਰਿੰਦਰ ਦੇ ਪੋਤਰੇ ਨਾਲ (ਦੇਖੋ ਤਸਵੀਰਾਂ)
NEXT STORY