2 ਸਿਆਸੀ ਪਰਿਵਾਰਾਂ ਦੇ ਮਿਲਣ ਦਾ ਸ਼ਾਹੀ ਸਮਾਰੋਹ ਦਿੱਲੀ 'ਚ ਵੀ
ਜਲੰਧਰ, (ਧਵਨ)— ਇਹ ਦੋ ਸ਼ਾਹੀ ਪਰਿਵਾਰਾਂ ਦਾ ਮਿਲਣ ਹੀ ਨਹੀਂ ਹੋਵੇਗਾ ਸਗੋਂ ਦੋ ਪ੍ਰਮੁੱਖ ਸਿਆਸੀ ਪਰਿਵਾਰਾਂ ਦਾ ਮਿਲਣ ਵੀ ਮੰਨਿਆ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੀ ਬੇਟੀ ਅਪਰਾਜਿਤਾ ਸਿੰਘ ਦਾ ਵਿਆਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਤਰੇ ਅੰਗਦ ਸਿੰਘ ਨਾਲ ਹੋਣ ਵਾਲਾ ਹੈ।
ਵੀਰ ਭੱਦਰ ਸਿੰਘ ਨੂੰ ਵੀ ਕਾਂਗਰਸੀ ਰਾਜਾ ਵੀਰ ਭੱਦਰ ਸਿੰਘ ਕਹਿ ਕੇ ਬੁਲਾਉਂਦੇ ਹਨ ਤਾਂ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ ਦੇ ਮਹਾਰਾਜਾ ਪਰਿਵਾਰ ਨਾਲ ਸਬੰਧ ਰੱਖਦੇ ਹਨ। ਵੀਰਭੱਦਰ ਸਿੰਘ ਦੀ ਜਿੱਥੇ ਹਿਮਾਚਲ ਦੀ ਸਿਆਸਤ ਵਿਚ ਚੰਗੀ ਥਾਂ ਹੈ ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਾਂਗਰਸੀ ਸਿਆਸਤ ਨੂੰ ਪ੍ਰਭਾਵਿਤ ਕਰਦੇ ਹਨ। ਅਪਰਾਜਿਤਾ ਸਿੰਘ ਅਤੇ ਅੰਗਦ ਸਿੰਘ ਦਾ ਵਿਆਹ ਜਲਦੀ ਹੀ ਸੰਪੰਨ ਹੋਵੇਗਾ। ਭਾਵੇਂ ਅਜੇ ਤਰੀਕਾਂ ਦਾ ਪਤਾ ਨਹੀਂ ਲੱਗਾ ਪਰ ਇਹ ਮੰਨਿਆ ਜਾਂਦਾ ਹੈ ਕਿ ਇਕ ਸਮਾਰੋਹ ਦਿੱਲੀ ਵਿਚ ਆਯੋਜਿਤ ਕੀਤਾ ਜਾਵੇਗਾ। ਦਿੱਲੀ ਵਿਚ ਹੋਣ ਵਾਲੇ ਸਮਾਰੋਹ ਲਈ ਥਾਂ ਦੀ ਚੋਣ ਕਰ ਲਈ ਗਈ ਹੈ। ਸਰਵ ਭਾਰਤੀ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅੰਬਿਕਾ ਸੋਨੀ ਦੇ ਸਰਕਾਰੀ ਬੰਗਲੇ ਵਿਚ ਇਕ ਸਮਾਰੋਹ ਰੱਖਿਆ ਜਾਵੇਗਾ।
ਅੰਬਿਕਾ ਸੋਨੀ ਦੇ ਸਰਕਾਰੀ ਬੰਗਲੇ ਦੀ ਚੋਣ ਨਾਲ ਵੀ ਪੰਜਾਬ ਅਤੇ ਹਿਮਾਚਲ ਦੇ ਆਪਸੀ ਸਬੰਧ ਜੁੜੇ ਹੋਏ ਹਨ। ਅੰਬਿਕਾ ਸੋਨੀ ਪੰਜਾਬ ਨਾਲ ਸਬੰਧ ਰੱਖਦੀ ਹੈ ਅਤੇ ਉਹ ਰਾਜ ਸਭਾ ਦੀ ਮੈਂਬਰ ਹੈ। ਸਿਆਸੀ ਪੱਖੋਂ ਅੰਬਿਕਾ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਮਾਮਲਿਆਂ ਦੀ ਇੰਚਾਰਜ ਵੀ ਹੈ।
ਅਪਰਾਜਿਤਾ ਅਤੇ ਅੰਗਦ ਸਿੰਘ ਦੀ ਕੁੜਮਾਈ ਪਿਛਲੇ ਸਾਲ ਗਰਮੀਆਂ ਵਿਚ ਹੋਈ ਸੀ। ਉਦੋਂ ਇਹ ਸਮਾਰੋਹ ਸ਼ਿਮਲਾ ਵਿਖੇ ਆਯੋਜਿਤ ਕੀਤਾ ਗਿਆ ਸੀ।
ਗਾਇਬ ਹੋ ਗਏ ਨੇ 'ਸੁੱਖਾ ਕਾਹਲਵਾਂ' ਦੇ ਨਵੇਂ ਯਾਰ!
NEXT STORY