ਮੋਗਾ : ਮੋਗਾ ਨਗਰ ਨਿਗਮ ਲਈ ਅੱਜ ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ। ਮੋਗਾ ਦੇ 50 ਵੋਰਡਾਂ ਦੇ ਲੋਕਾਂ 'ਚ ਵੋਟ ਪਾਉਣ ਲਈ ਬਹੁਤ ਉਤਸ਼ਾਹ ਦੇਖਿਆ ਗਿਆ। ਨਗਰ-ਨਿਗਮ ਚੋਣਾਂ ਲਈ 230 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੇ ਵਿਕਾਸ ਲਈ ਆਪਣੀ ਵੋਟ ਦੀ ਵਰਤੋਂ ਕਰ ਰਹੇ ਹਨ ਅਤੇ ਅਜਿਹਾ ਉਮੀਦਵਾਰ ਚੁਣ ਰਹੇ ਹਨ ਜਿਹੜਾ ਮੋਗਾ ਦਾ ਵਿਕਾਸ ਕਰਵਾ ਸਕੇ। ਪ੍ਰਸ਼ਾਸਨ ਵਲੋਂ ਅਮਨ-ਅਮਾਨ ਨਾਲ ਵੋਟ ਪਾਉਣ ਲਈ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ।
ਪੋਲਿੰਗ ਬੂਥ ਖੁੱਲਦੇ ਸਾਰ ਹੀ ਬੂਥਾਂ 'ਤੇ ਲੰਮੀਆਂ ਲਾਈਨਾਂ ਲੱਗ ਗਈਆਂ। ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਹੈ ਅਤੇ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਣ ਲਈ ਪ੍ਰਸ਼ਾਸਨ ਵਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਤੋਂ ਪ੍ਰਾਪਤ ਅੰਕਿੜਆਂ ਮੁਤਾਬਕ ਦੋ ਵਜੇ ਵਜੇ ਤਕ ਮੋਗਾ ਵਿਚ 55 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਬਜ਼ੁਰਗ ਬਾਬੇ 'ਚ ਵੀ ਉਤਸ਼ਾਹ, ਕਿਹਾ ਵੋਟ ਪਾਉਣਾ ਤਾਂ ਸਾਡਾ ਪਹਿਲਾ ਫਰਜ਼ ਹੈ (ਵੀਡੀਓ)
NEXT STORY