ਜਲੰਧਰ-ਜਲੰਧਰ ਦੇ ਵਾਰਡ ਨੰਬਰ-49 'ਚ ਸਵੇਰ ਤੋਂ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਹੁਣ ਤੱਕ 52 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਵਾਰਡ 'ਚ ਕਾਂਗਰਸ ਅਤੇ ਭਾਜਪਾ ਦਾ ਇਕ-ਇਕ ਉਮੀਦਵਾਰ ਖੜ੍ਹਾ ਹੈ। ਇਸ ਵਾਰਡ ਤੋਂ ਭਾਜਪਾ ਵਲੋਂ ਰਾਜੀਵ ਢੀਂਗਰਾ ਨੂੰ ਕਾਂਗਰਸ ਦੀ ਕਮਲੇਸ਼ ਗਰੋਵਰ ਟੱਕਰ ਦੇ ਰਹੀ ਹੈ।
ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਉਮੀਦਾਰ ਇਸ ਵਾਰਡ ਨੂੰ ਖੜ੍ਹਾ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਆਜ਼ਾਦ ਉਮੀਦਵਾਰ ਇਸ ਚੋਣ ਮੈਦਾਨ 'ਚ ਉਤਰਿਆ ਹੈ, ਜਿਸ ਕਾਰਨ ਇਸ ਵਾਰਡ 'ਚ ਸਿਰਫ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਵਿਚਕਾਰ ਹੀ ਮੁਕਾਬਲਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਉਮੀਦਵਾਰ ਚੋਣਾਂ 'ਚ ਬਾਜ਼ੀ ਮਾਰਦਾ ਹੈ ਅਤੇ ਕਿਹੜਾ ਉਮੀਦਵਾਰ ਹਾਰਦਾ ਹੈ।
ਮੋਗਾ 'ਚ ਭਾਜਪਾ ਤੇ ਆਜ਼ਾਦ ਉਮੀਦਵਾਰ ਵਿਚਾਲੇ ਟਕਰਾਅ, ਸਥਿਤੀ ਕਾਬੂ
NEXT STORY