ਕੀ ਤੁਸੀਂ ਫੋਟੋ ਖਿੱਚਵਾਉਂਦੇ ਸਮੇਂ ਇਕ ਵੱਡੀ ਸਾਰੀ ਮੁਸਕਾਨ ਦੇਣ ਤੋਂ ਬਚਦੇ ਹੋ? ਕੀ ਤੁਹਾਨੂੰ ਡਰ ਰਹਿੰਦਾ ਹੈ ਕਿ ਤੁਹਾਡੇ ਪੀਲੇ ਦੰਦ ਦੂਜਿਆਂ ਨੂੰ ਦਿਖਾਈ ਦੇਣਗੇ? ਤਾਂ ਆਓ ਜਾਣਦੇ ਹਾਂ ਦੰਦਾਂ ਨੂੰ ਚਮਕਦਾਰ ਬਣਾਉਣ ਦੇ ਕੁਝ ਕੁਦਰਤੀ ਉਪਾਅ ਬਾਰੇ :
► ਫਲਾਸਿੰਗ : ਤੁਸੀਂ ਫਲਾਸਿੰਗ ਬਾਰੇ ਸੁਣਿਆ ਤਾਂ ਬਹੁਤ ਵਾਰ ਹੋਵੇਗਾ ਪਰ ਅਸਲ 'ਚ ਤੁਸੀਂ ਅਜਿਹਾ ਕਰਦੇ ਕਿੰਨੀ ਵਾਰ ਹੋ? ਨਿਯਮਿਤ ਆਧਾਰ 'ਤੇ ਦੰਦਾਂ ਦੀ ਫਲਾਸਿੰਗ ਕਰੋ। ਇਸ ਨਾਲ ਤੁਹਾਡੇ ਦੰਦਾਂ ਦੇ ਦਾਗ-ਧੱਬੇ ਆਸਾਨੀ ਨਾਲ ਹਟ ਜਾਣਗੇ ਅਤੇ ਤੁਹਾਡੇ ਦੰਦ ਵੱਧ ਸਫੈਦ ਨਜ਼ਰ ਆਉਣਗੇ।
► ਬੇਕਿੰਗ ਸੋਡਾ : ਰਸੋਈ 'ਚ ਪਾਈ ਜਾਣ ਵਾਲੀ ਇਹ ਇਕ ਆਮ ਸਮੱਗਰੀ ਹੈ, ਜਿਹੜੀ ਨਾ ਸਿਰਫ ਦੰਦਾਂ ਨੂੰ ਸਾਫ ਕਰਦੀ ਹੈ ਸਗੋਂ ਨਾਲ ਹੀ ਦੰਦਾਂ ਨੂੰ ਸਫੈਦ ਬਣਾਉਣ ਦਾ ਇਕ ਕੁਦਰਤੀ ਢੰਗ ਹੈ। ਥੋੜ੍ਹਾ ਜਿਹਾ ਬੇਕਿੰਗ ਸੋਡਾ ਲਓ ਅਤੇ ਇਸ 'ਚ ਥੋੜ੍ਹਾ ਪਾਣੀ ਅਤੇ ਇਕ ਚੁਟਕੀ ਨਮਕ ਮਿਲਾਓ। ਇਸ ਪੇਸਟ ਨਾਲ ਇਕ ਜਾਂ ਦੋ ਮਿੰਟ ਲਈ ਆਪਣੇ ਦੰਦਾਂ ਨੂੰ ਸਾਫ ਕਰੋ। ਇਸ ਨੂੰ ਜ਼ਿਆਦਾ ਨਾ ਕਰੋ ਨਹੀਂ ਤਾਂ ਬੇਕਿੰਗ ਸੋਡਾ ਤੁਹਾਡੇ ਦੰਦਾਂ ਦੇ ਇਨੇਮਲ ਨੂੰ ਰਗੜ ਸਕਦਾ ਹੈ। ਅਜਿਹਾ ਹਫਤੇ 'ਚ ਦੋ ਜਾਂ ਤਿੰਨ ਵਾਰ ਹੀ ਕਰੋ।
► ਕੋਕੋਨਟ ਆਇਲ : ਇਕ ਵੱਡਾ ਚਮਚ ਨਾਰੀਅਲ ਤੇਲ ਲਓ ਅਤੇ ਇਸ ਨੂੰ 20 ਮਿੰਟ ਲਈ ਆਪਣੇ ਮੂੰਹ 'ਚ ਰੱਖੋ। ਉਂਝ ਇਸ ਤੇਲ 'ਚ ਐਂਟੀ ਮਾਈਕ੍ਰੋਬਾਇਲ ਗੁਣ ਹੁੰਦੇ ਹਨ ਇਸ ਲਈ ਇਹ ਮਸੂੜਿਆਂ ਲਈ ਬਹੁਤ ਵਧੀਆ ਰਹਿੰਦਾ ਹੈ। ਜੇਕਰ ਇਹ ਵਿਚਾਰ ਤੁਹਾਨੂੰ ਠੀਕ ਨਾ ਲੱਗੇ ਤਾਂ ਕੁਝ ਬੂੰਦਾਂ ਨਾਰੀਅਲ ਤੇਲ ਨੂੰ ਆਪਣੇ ਟੁੱਥ ਬਰੱਸ਼ 'ਤੇ ਲਗਾਓ ਅਤੇ ਇਕ ਜਾਂ ਦੋ ਮਿੰਟ ਲਈ ਦੰਦਾਂ ਨੂੰ ਬਰੱਸ਼ ਕਰੋ।
► ਫਲ ਅਤੇ ਸਬਜ਼ੀਆਂ : ਸਬਜ਼ੀਆਂ ਅਤੇ ਫਲ ਜਿਵੇਂ ਗਾਜਰ, ਅਜਵਾਇਣ ਅਤੇ ਸੇਬ ਦੰਦਾਂ ਦੀ ਤੰਦਰੁਸਤੀ ਲਈ ਵੀ ਬਹੁਤ ਵਧੀਆ ਰਹਿੰਦੇ ਹਨ। ਉਨ੍ਹਾਂ ਦਾ ਕਰੰਚੀ ਰੂਪ ਦੰਦਾਂ ਦੇ ਧੱਬਿਆਂ ਨੂੰ ਦੂਰ ਕਰਨ 'ਚ ਸਹਾਇਕ ਹੁੰਦਾ ਹੈ। ਨਾਲ ਹੀ ਇਹ ਦੰਦਾਂ 'ਚ ਮੌਜੂਦ ਭੋਜਨ ਦੇ ਕਣਾਂ ਅਤੇ ਬੈਕਟੀਰੀਆ ਨੂੰ ਹਟਾਉਣ 'ਚ ਸਹਾਇਕ ਹੁੰਦਾ ਹੈ। ਇਨ੍ਹਾਂ ਫਲਾਂ ਅਤੇ ਸਬਜ਼ੀਆਂ 'ਚ ਮੌਜੂਦ ਕੁਦਰਤੀ ਐਸਿਡ ਦੰਦਾਂ ਨੂੰ ਹੋਰ ਚਮਕਦਾਰ ਸਫੈਦ ਬਣਾਉਣ 'ਚ ਸਹਾਇਕ ਹੁੰਦਾ ਹੈ। ਖਾਸ ਕਰਕੇ ਸੇਬ ਕਿਉਂਕਿ ਇਸ 'ਚ ਮੈਲਿਕ ਐਸਿਡ ਮੌਜੂਦ ਹੁੰਦਾ ਹੈ।
► ਸਟ੍ਰਾਬਰੀਜ਼ : ਇਹ ਇਕ ਬਹੁਤ ਹੀ ਸਵਾਦੀ ਦਵਾਈ ਹੈ ਜਿਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਝਿਜਕ ਨਹੀਂ ਹੋਵੇਗੀ। ਤਾਜ਼ਾ ਸਟ੍ਰਾਬਰੀਜ਼ ਦਾ ਪੇਸਟ ਬਣਾਓ ਅਤੇ ਇਸ ਨਾਲ ਆਪਣੇ ਦੰਦਾਂ ਨੂੰ ਬਰੱਸ਼ ਕਰੋ। ਇਹ ਬਹੁਤ ਹੀ ਆਸਾਨ ਹੈ। ਹਾਲੀਵੁਡ ਦੀ ਸੈਲੀਬ੍ਰਿਟੀਜ਼ ਕੈਥਰੀਨ ਜੇਟਾ ਜੋਨਸ ਅਤੇ ਟਾਇਰਾ ਬੈਂਕਸ ਵੀ ਅਜਿਹਾ ਰੂਟੀਨ 'ਚ ਕਰਦੀਆਂ ਹਨ।
ਇਹ ਹਨ ਉਹ ਲੱਛਣ ਜੋ ਦਿੰਦੇ ਹਨ ਕੈਂਸਰ ਦੇ ਸੰਕੇਤ
NEXT STORY