ਕੈਂਸਰ ਇਕ ਅਜਿਹੀ ਬਿਮਾਰੀ ਹੈ ਜਿਸ ਦੇ ਡਰ ਨੂੰ ਬਿਆਨ ਕਰਨ ਦੀ ਲੋੜ ਨਹੀਂ ਹੁੰਦੀਕਿਉਂਕਿ ਬਹੁਤ ਹੀ ਘੱਟ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਆਪਣੇ ਕਿਸੇ ਸਕੇ-ਸੰਬੰਧੀ ਨੂੰ ਇਸ ਬਿਮਾਰੀ ਨਾਰ ਮਰਦੇ ਹੋਏ ਨਾ ਦੇਖਿਆ ਹੋਵੇ। ਇਹ ਬਿਮਾਰੀ ਵੀ ਰਾਤੋ-ਰਾਤ ਨਹੀਂ ਹੁੰਦੀ ਹੈ ਅਤੇ ਇਸ ਨਾਲ ਜੁੜੇ ਕਈ ਲੱਛਣ ਅਜਿਹੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਬਿਮਾਰੀ ਦੀ ਜਾਂਚ ਕਰਾ ਸਕਦੇ ਹੋ।
ਜ਼ਿਕਰਯੋਗ ਹੈ ਕਿ ਲੰਮੇਂ ਸਮੇਂ ਤੱਕ ਕਫ ਆਉਣਾ, ਜ਼ਖਮ ਜੋ ਭਰਦਾ ਨਾ ਹੋਵੇ, ਕੋਈ ਅਜਿਹਾ ਮੱਸਾ ਜਿਸ ਦਾ ਨਿਸ਼ਾਨ ਬਦਲ ਗਿਆ ਹੋਵੇ ਅਤੇ ਆਂਤਾ ਦੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕੈਂਸਰ ਦੀ ਚਿਤਾਵਨੀ ਦਿੰਦੀ ਹੈ। ਤੁਹਾਡਾ ਭਾਰ ਘਟਨਾ ਸ਼ੁਰੂ ਹੋ ਗਿਆ ਹੋਵੇ, ਖਾਣਾ ਨਿਗਲਣ 'ਚ ਮੁਸ਼ਕਲ ਹੁੰਦੀ ਹੋਵੇ, ਬਿਨਾਂ ਕਿਸੇ ਤਕਲੀਫ ਦੇ ਕੋਈ ਗੰਢ ਬਣ ਗਈ ਹੋਵੇ, ਲੰਮੇਂ ਸਮੇਂ ਤੋਂ ਦਰਦ ਹੋ ਰਹੀ ਹੋਵੇ, ਬਿਨਾਂ ਕਿਸੇ ਕਾਰਨ ਤੋਂ ਖੂਨ ਵਹਿ ਹੋ ਰਿਹਾ ਹੋਵੇ ਅਤੇ ਪੇਸ਼ਾਬ ਨੂੰ ਰੋਕਣ 'ਚ ਮੁਸ਼ਕਲ ਹੁੰਦੀ ਹੋਵੇ ਤਾਂ ਸਮਝ ਲਓ ਕਿ ਕਿਤੇ ਕੁਝ ਗੜਬੜ ਹੈ।
ਜੇਕਰ ਇਸ ਬਿਮਾਰੀ ਦੀ ਇਲਾਜ ਛੇਤੀ ਸ਼ੁਰੂ ਹੋ ਜਾਂਦਾ ਹੈ ਤਾਂ ਕੈਂਸਰ ਦੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਜਾ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਇਨਾਂ ਦੱਸੇ ਗਏ ਲੱਛਣਾਂ ਨੂੰ ਅਣਦੇਖਾ ਕਰਦਾ ਹੈ ਤਾਂ ਇਸ ਦੇ ਖਤਰਨਾਕ ਨਤੀਜੇ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਖੰਘ ਆਉਣਾ ਜਾਂ ਗਲੇ 'ਚ ਕਰਕਸ਼ਤਾ ਬਣੇ ਰਹਿਣਾ ਲੰਗ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
ਹੈਰਾਨ ਰਹਿ ਜਾਓਗੇ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਦੀਆਂ ਨਿਲਾਮ ਹੋਈਆਂ ਚੀਜ਼ਾਂ ਬਾਰੇ ਜਾਣ ਕੇ...(ਤਸਵੀਰਾਂ)
NEXT STORY