ਚੰਡੀਗੜ੍ਹ-ਪੰਜਾਬ ਇੰਜੀਨੀਅਰਿੰਗ ਕਾਲਜ ਦੇ ਅਰਾਵਲੀ ਹੋਸਟਲ 'ਚ ਐਤਵਾਰ ਦੇਰ ਰਾਤ ਨੂੰ ਮੁੰਡਿਆਂ ਨੂੰ ਲਾਲ ਪਰੀ ਅਜਿਹੀ ਚੜ੍ਹੀ, ਜਿਸ ਨੇ ਪੂਰਾ ਕੈਂਪ ਲਹੂ-ਲੂਹਾਨ ਕਰ ਦਿੱਤਾ। ਹੋਸਟਲ 'ਚ ਪੁਰਾਣੀ ਰੰਜਿਸ਼ ਕਾਰਨ ਵਿਦਿਆਰਥੀਆਂ ਦੀਆਂ ਦੋ ਧਿਰਾਂ ਦੀ ਆਪਸ 'ਚ ਲੜਾਈ ਹੋ ਗਈ। ਦੋਹਾਂ ਧਿਰਾਂ ਨੇ ਜੰਮ ਕੇ ਸ਼ਰਾਬ ਦੀਆਂ ਬੋਤਲਾਂ ਇਕ-ਦੂਜੇ 'ਤੇ ਵਰ੍ਹਾਈਆਂ।
ਇਸ ਦੌਰਾਨ ਪੰਜ ਵਿਦਿਆਰਥੀ ਜ਼ਖਮੀਂ ਹੋ ਗਏ, ਜਿਨਾਂ ਨੂੰ ਇਲਾਜ ਲਈ ਜੀ. ਐਮ. ਸੀ. ਐਚ.-16 'ਚ ਭਰਤੀ ਕਰਾਇਆ ਗਿਆ ਹੈ। ਇਸ ਲੜਾਈ ਦੌਰਾਨ ਪੁਲਸ ਮੌਕੇ 'ਤੇ ਪਹੁੰਚੀ ਤਾਂ ਮੁੰਡਿਆਂ ਵਿਚਕਾਰ ਲੜਾਈ ਚੱਲ ਰਹੀ ਸੀ ਅਤੇ ਬੋਤਲਾਂ ਖਿੱਲਰੀਆਂ ਪਈਆਂ ਸਨ। ਪੁਲਸ ਮੁਤਾਬਕ ਕੋਈ ਧਿਰ ਆਪਣੇ ਦੋਸਤ ਦਾ ਜਨਮਦਿਨ ਮਨਾ ਰਹੀ ਸੀ। ਇਸ ਦੌਰਾਨ ਵਿਦਿਆਰਥੀ ਮੁੰਡਿਆਂ ਦੀ ਦੂਜੀ ਧਿਰ ਆਈ ਅਤੇ ਬਹਿਸ ਕਰਨ ਲੱਗੀ। ਦੂਜੀ ਧਿਰ 'ਚ ਕਰੀਬ 10 ਮੁੰਡੇ ਸਨ, ਜਿਨ੍ਹਾਂ 'ਚੋਂ ਤਿੰਨ ਸ਼ਰਾਬ ਦੇ ਨਸ਼ੇ 'ਚ ਸਨ।
ਇਸ ਤੋਂ ਬਾਅਦ ਦੋਹਾਂ ਧਿਰਾਂ 'ਚ ਕੁੱਟਮਾਰ ਸ਼ੁਰੂ ਹੋ ਗਈ। ਹੋਸਟਲ ਦੇ ਵਿਦਿਆਰਥੀਆਂ ਮੁਤਾਬਕ ਪਹਿਲਾਂ ਵੀ ਦੋਵੇਂ ਧਿਰਾਂ ਕਈ ਵਾਰ ਲੜ ਚੁੱਕੀਆਂ ਹਨ। ਫਿਲਹਾਲ ਦੋਹਾਂ ਧਿਰਾਂ 'ਚੋਂ ਕਿਸੇ ਨੇ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ। ਵਾਰਦਾਤ ਤੋਂ ਬਾਅਦ ਹੋਸਟਲ 'ਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਖਿੱਲਰੀਆਂ ਪਈਆਂ ਸੀ ਅਤੇ ਖੂਨ ਵੀ ਦਿਖਾਈ ਦੇ ਰਿਹਾ ਸੀ। ਕਰੀਬ 100 ਬੋਤਲਾਂ ਤੋਂ ਇਲਾਵਾ ਸਿਗਰਟ ਦੇ ਪੈਕਟ ਵੀ ਪੁਲਸ ਨੇ ਬਰਾਮਦ ਕੀਤੇ।
ਹਰਿਆਣਾ ਅਤੇ ਪੰਜਾਬ 'ਚ ਸਵਾਈਨ ਫਲੂ ਕਾਰਨ 53 ਲੋਕਾਂ ਦੀ ਮੌਤ
NEXT STORY