ਪਟਿਆਲਾ (ਜੋਸਨ)-ਥਾਪਰ ਯੂਨੀਵਰਸਿਟੀ 'ਚ ਪੀ. ਐੱਚ. ਡੀ. ਦੀ ਵਿਦਿਆਰਥਣ ਜਦੋਂ ਇਕ ਪ੍ਰੋਫੈਸਰ ਦੀਆਂ ਅਸ਼ਲੀਲ ਹਰਕਤਾਂ ਤੋਂ ਤੰਗ ਆ ਗਈ ਤਾਂ ਉਸ ਨੇ ਸਭ ਕੁਝ ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਅਤੇ ਸਮਾਜ-ਸੇਵੀ ਸੰਸਥਾ ਵੱਲੋਂ ਯੂਨੀਵਰਸਿਟੀ ਵਿਚ ਪ੍ਰੋਫੈਸਰ ਖਿਲਾਫ ਕਾਰਵਾਈ ਨੂੰ ਲੈ ਕੇ ਹੰਗਾਮਾ ਕੀਤਾ ਗਿਆ।
ਵਿਦਿਆਰਥਣ ਦੇ ਮਾਪਿਆਂ ਅਤੇ ਹਿੰਦੂ ਕ੍ਰਾਂਤੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਖਿਲਾਫ ਕਾਰਵਾਈ ਨਾ ਕੀਤੀ ਤਾਂ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਨਿਊਕਲੀਅਰ ਫਿਜ਼ਿਕਸ ਡਿਪਾਰਟਮੈਂਟ ਵਿਚ ਪੀ. ਐੱਚ. ਡੀ. ਕਰ ਰਹੀ ਪੀੜਤ ਵਿਦਿਆਰਥਣ ਦਾ ਦੋਸ਼ ਹੈ ਕਿ ਉਸ ਦੇ ਇੰਚਾਰਜ ਪ੍ਰੋਫੈਸਰ ਨੇ ਉਸ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਨਾਲ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਸ ਘਟਨਾ ਬਾਰੇ ਪੀੜਤ ਵਿਦਿਆਰਥਣ ਨੇ ਮਾਪਿਆਂ ਨੂੰ ਦੱਸਿਆ ਤੇ ਉਹ ਹਿੰਦੂ ਕ੍ਰਾਂਤੀ ਦਲ ਦੇ ਆਗੂਆਂ ਦੇ ਨਾਲ ਯੂਨੀਵਰਸਿਟੀ ਦੇ ਦਫਤਰ ਵਿਖੇ ਪੁੱਜੇ ਜਿਥੇ ਕਿ ਦਲ ਦੇ ਆਗੂਆਂ ਵੱਲੋਂ ਪ੍ਰੋਫੈਸਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰੋਫੈਸਰ ਨੂੰ ਮੌਕੇ 'ਤੇ ਬੁਲਾ ਕੇ ਸਾਰੀ ਗੱਲਬਾਤ ਕੀਤੀ ਹੈ। ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ 2 ਸਾਲ ਪਹਿਲਾਂ ਵੀ ਉਕਤ ਪ੍ਰੋਫੈਸਰ ਵੱਲੋਂ ਅਜਿਹੀ ਹਰਕਤ ਕੀਤੀ ਗਈ ਸੀ ਪਰ ਉਸ ਸਮੇਂ ਪ੍ਰੋਫੈਸਰ ਵੱਲੋਂ ਮੁਆਫੀ ਮੰਗ ਲਈ ਗਈ ਸੀ, ਜਿਸ ਕਾਰਨ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਪਰ ਹੁਣ ਫਿਰ ਤੋਂ ਅਜਿਹਾ ਹੋਣਾ ਬਰਦਾਸ਼ਤ ਤੋਂ ਬਾਹਰ ਹੈ।
ਇਸ ਮਾਮਲੇ ਸਬੰਧੀ ਯੂਨੀਵਰਸਿਟੀ ਦੇ ਡੀਨ ਰਿਸਰਚ ਓ. ਪੀ.² ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਜ਼ਰੂਰੀ ਪੁੱਜੀ ਹੈ ਪਰ ਕੋਈ ਗਲਤਫਹਿਮੀ ਹੋਈ ਹੈ। ਦੋਵਾਂ ਧਿਰਾਂ ਨੂੰ ਮਿਲ ਕੇ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਲਗਾਏ ਗਏ ਦੋਸ਼ਾਂ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ ਝੂਠੇ ਹਨ ਜਾਂ ਸੱਚੇ, ਇਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ।
ਪੰਜਾਬੀ ਐਕਟਰਾਂ ਬਾਰੇ ਕੁਝ ਅਜਿਹੇ ਵਿਚਾਰ ਰੱਖਦੇ ਨੇ 'ਬੀਨੂੰ ਢਿੱਲੋਂ'
NEXT STORY