ਚੰਡੀਗੜ੍ਹ (ਭਰਤ)-ਅੱਜਕਲ ਤਾਂ ਐਕਟਰ ਦੁਕਾਨਦਾਰੀ ਚਲਾ ਰਹੇ ਹਨ। ਜਿਵੇਂ ਦੁਕਾਨਦਾਰ ਗਾਹਕ ਦੀ ਉਡੀਕ ਕਰਦਾ ਹੈ, ਉਸੇ ਤਰ੍ਹਾਂ ਹੀ ਐਕਟਰ ਨਿਰਮਾਤਾ ਦੀ। ਜਦੋਂ ਪੰਜਾਬੀ ਫਿਲਮਾਂ ਨੂੰ ਆਡਿਅੰਸ ਦਾ ਭਰਪੂਰ ਰਿਸਪਾਂਸ ਮਿਲ ਰਿਹਾ ਸੀ ਤਾਂ ਨਿਰਮਾਤਾਵਾਂ ਦੀ ਐਕਟਰਾਂ ਦੇ ਘਰਾਂ 'ਤੇ ਭੀੜ ਲੱਗੀ ਰਹਿੰਦੀ ਸੀ। ਜਿਵੇਂ ਹੀ ਪੰਜਾਬੀ ਫਿਲਮਾਂ ਪਿਛਲੇ ਸਾਲ ਲਗਾਤਾਰ ਫਲਾਪ ਹੋਈਆਂ, ਨਿਰਮਾਤਾਵਾਂ ਨੇ ਵੀ ਐਕਟਰਾਂ ਤੋਂ ਦੂਰੀ ਬਣਾ ਲਈ। ਹੁਣ ਚੁਨਿੰਦਾ ਨਿਰਮਾਤਾ ਹੀ ਹਨ, ਜੋ ਪੰਜਾਬੀ ਫਿਲਮਾਂ ਨੂੰ ਬਣਾ ਰਹੇ ਹਨ, ਜਿਸ ਕਾਰਨ ਐਕਟਰ ਸਾਲ 'ਚ ਇੱਕਾ-ਦੁੱਕਾ ਫਿਲਮਾਂ ਹੀ ਕਰ ਰਹੇ ਹਨ। ਇਹ ਕਹਿਣਾ ਹੈ ਪੰਜਾਬੀ ਐਕਟਰ ਤੇ ਕਾਮੇਡੀਅਨ ਬੀਨੂ ਢਿੱਲੋਂ ਦਾ।
ਸੋਮਵਾਰ ਨੂੰ ਸੈਕਟਰ 27 ਵਿਖੇ ਪ੍ਰੈੱਸ ਕਲੱਬ 'ਚ ਮਿਊਜ਼ਿਕ ਕੰਪਨੀ 'ਏ. ਐੱਮ. ਪੀ. ਰਿਕਾਰਡਜ਼' ਦੀ ਲਾਂਚਿੰਗ ਹੋਈ, ਜਿਸ 'ਚ ਬੀਨੂ ਢਿੱਲੋਂ, ਜੈਜ਼ੀ ਬੀ ਤੇ ਕੰਪਨੀ ਦੇ ਡਾਇਰੈਕਟਜ਼ ਕਰਮਜੀਤ ਸਿੰਘ ਅਤੇ ਡਾ. ਵਿਨੋਦ ਸ਼ਰਣ ਵੀ ਮੌਜੂਦ ਸਨ। ਇਸ ਮੌਕੇ ਸਿੰਗਰ ਜੱਸੀ ਲੌਂਗੋਵਾਲੀਆ ਦਾ ਸਿੰਗਲ ਟ੍ਰੈਕ 'ਅਣਖ' ਰਿਲੀਜ਼ ਕੀਤਾ ਗਿਆ। ਇਸ ਦੌਰਾਨ ਬੀਨੂ ਢਿੱਲੋਂ ਨੇ ਕਿਹਾ ਕਿ ਹੁਣ ਉਹ ਸਿਰਫ ਸਿਲੈਕਟਿਡ ਫਿਲਮਾਂ 'ਚ ਕੰਮ ਕਰ ਰਹੇ ਹਨ। ਕਾਮੇਡੀ ਨੂੰ ਛੱਡ ਕੇ ਵੱਖਰੇ ਕਿਰਦਾਰ ਕਰਨ ਦੀ ਤਮੰਨਾ ਹੈ।
ਪੰਜਾਬੀ ਫਿਲਮਾਂ ਦੇ ਪਿਛਲੇ ਸਾਲ ਡਿਗਦੇ ਮਿਆਰ 'ਤੇ ਬੀਨੂ ਨੇ ਕਿਹਾ ਕਿ ਇਕ ਤਰ੍ਹਾਂ ਨਾਲ ਉਸਦਾ ਲਾਭ ਵੀ ਪੰਜਾਬੀ ਇੰਡਸਟ੍ਰੀ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਫਿਲਮਾਂ ਪੈਸੇ ਲਈ ਨਹੀਂ, ਸਗੋਂ ਆਪਣੇ ਲਈ ਕਰਦਾ ਹਾਂ। ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ ਐਕਟਿੰਗ ਨੂੰ ਵੇਖ ਕੇ ਲੋਕ ਆਪਣੇ ਦੁੱਖਾਂ ਨੂੰ ਭੁਲਾ ਕੇ ਕੁਝ ਪਲਾਂ ਲਈ ਹੱਸ ਲੈਣ, ਇਹੋ ਮੇਰੀ ਕਾਮਯਾਬੀ ਹੈ।
ਮੁੰਡਿਆਂ ਨੂੰ ਚੜ੍ਹ ਗਈ 'ਲਾਲ ਪਰੀ', ਵਰ੍ਹੀਆਂ ਬੋਤਲਾਂ ਤੇ ਡੁੱਲ੍ਹਿਆ ਖੂਨ (ਦੇਖੋ ਤਸਵੀਰਾਂ)
NEXT STORY