ਜਲੰਧਰ-ਭਾਰਤੀ ਮਹਿਲਾ  ਬੈਂਕ ਨੇ ਸ਼ਹਿਰ ਦੇ ਮਾਡਲ ਟਾਊਨ 'ਚ ਸੋਮਵਾਰ ਨੂੰ 46ਵੀਂ ਬ੍ਰਾਂਚ ਖੋਲ੍ਹੀ, ਜਿਸ ਦਾ  ਉਦਘਾਟਨ ਸੁਸ਼ਮਾ ਚਾਵਲਾ ਨੇ ਕੀਤਾ। ਇਸ ਮੌਕੇ ਬੈਂਕ ਦਾ ਸਟਾਫ ਅਤੇ ਐਗਜ਼ੈਕਟਿਵ ਡਾਇਰੈਕਟਰ  ਐੱਸ. ਐੱਮ. ਸਵਾਤੀ ਵੀ ਮੌਜੂਦ ਸੀ। ਸਵਾਤੀ ਨੇ ਦੱਸਿਆ ਕਿ ਮਹਿਲਾ ਬੈਂਕ ਦੀ ਸ਼ੁਰੂਆਤ ਦੇਸ਼  ਅੰਦਰ ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਨਾਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬੈਂਕ ਮਿਹਨਤ  ਕਰਨ ਵਾਲੀਆਂ ਔਰਤਾਂ ਨੂੰ ਛੋਟੇ-ਛੋਟੇ ਕਾਰੋਬਾਰ, ਬਿਊਟੀ ਸੈਲੂਨ, ਚਾਈਲਡ ਕੇਅਰ ਸੈਂਟਰ  ਆਦਿ ਚਲਾਉਣ ਲਈ ਬਿਨਾਂ ਕਿਸੇ ਗਾਰੰਟੀ ਦੇ 1 ਲੱਖ ਰੁਪਏ ਤੱਕ ਕਰਜ਼ਾ ਮੁਹੱਈਆ ਕਰਾਉਂਦਾ ਹੈ।  ਸਵਾਤੀ ਨੇ ਦੱਸਿਆ ਕਿ ਭਾਰਤੀ ਮਹਿਲਾ ਬੈਂਕ ਭਾਰਤ ਸਰਕਾ ਦਾ ਇਕ ਪਬਲਿਕ ਸੈਕਟਰ ਅਦਾਰਾ ਹੈ  ਅਤੇ ਹਰ ਤਰ੍ਹਾਂ ਦੇ ਕਰਜ਼ਾ ਆਮ ਬੈਂਕਾਂ ਦੀ ਤਰ੍ਹਾਂ ਦਿੰਦਾ ਹੈ ਪਰ ਔਰਤਾਂ ਨੂੰ ਇਸ ਬੈਂਕ  'ਚ ਪਹਿਲ ਦਿੱਤੀ ਜਾਂਦੀ ਹੈ। ਪੰਜਾਬ 'ਚ ਨਵਾਂਸ਼ਹਿਰ ਵਿਖੇ ਵੀ ਮਾਰਚ ਮਹੀਨੇ ਬੈਂਕ ਦੀ ਇਕ  ਹੋਰ ਬ੍ਰਾਂਚ ਖੋਲ੍ਹੀ ਜਾਵੇਗੀ।
ਇਸ਼ਕ 'ਚ ਅੰਨੀ ਹੋਈ ਨੇ ਪ੍ਰੇਮੀ ਨਾਲ ਮਿਲ ਕੇ ਦਿੱਤਾ ਘਟੀਆ ਕਰਤੂਤ ਨੂੰ ਅੰਜਾਮ 
NEXT STORY