ਚੰਡੀਗੜ੍ਹ-ਪੰਜਾਬ 'ਚ 122 ਨਗਰ ਕੌਂਸਲ/ਨਗਰ ਪੰਚਾਇਤਾਂ ਲਈ ਵੋਟਾਂ ਪੈਣ ਦਾ ਕੰਮ ਸਵੇਰ ਦੇ 8 ਵਜੇ ਤੋਂ ਸ਼ੁਰੂ ਹੋ ਗਿਆ। ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਵਲੋਂ ਵੀ ਸੁਰੱਕਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਬਠਿੰਡਾ ਦੇ ਰਾਮਾ ਮੰਡੀ 'ਚ ਵੋਟਾਂ ਪਾਉਣ ਲਈ ਲੋਕ ਪੋਲਿੰਗ ਬੂਥਾਂ 'ਤੇ ਜਾ ਰਹੇ ਹਨ।
ਇੱਥੇ ਵਾਰਡ ਨੰਬਰ-13 ਤੋਂ 42 ਉਮੀਦਵਾਰ ਚੋਣ ਲੜ ਰਹੇ ਹਨ ਅਤੇ 13291 ਵੋਟਰ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਪਰ ਵਾਰਡ ਨੰਬਰ-14 'ਚ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਨ ਇੱਥੇ ਵੋਟਿੰਗ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਵੋਟਰਾਂ ਨੂੰ ਕਾਫੀ ਪਰੇਸ਼ਾਨੀ ਹੋਈ, ਜਿਸ ਦੀ ਸੂਚਨਾ ਮਿਲਦੇ ਹੀ ਉਪ ਮੰਡਲ ਅਫਸਰ ਕਮ ਚੋਣ ਅਫਸਰ ਵਨੀਤ ਕੁਮਾਰ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਤੁਰੰਤ ਨਵੀਂ ਮਸ਼ੀਨ ਲਗਾਉਣ ਦੇ ਹੁਕਮ ਦਿੱਤੇ। ਕਰੀਬ 30 ਮਿੰਟਾਂ ਬਾਅਦ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ। ਇੱਥੇ ਵੋਟਿੰਗ ਨੂੰ ਲੈ ਕੇ ਔਰਤਾਂ 'ਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਆਟੋ ਚਲਾਉਂਦੇ 'ਤੇ ਧੜੰਮ ਕਰਕੇ ਡਿਗਿਆ ਸ਼ਰਾਬੀ (ਦੇਖੋ ਤਸਵੀਰਾਂ)
NEXT STORY