ਪਰਥ, ਵਿਦੇਸ਼ੀ ਹਾਲਾਤ ਵਿਚ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ’ਚ ਪਾਉਣ ਦੀ ਉਨ੍ਹਾਂ ਦੀ ਕਾਬਲੀਅਤ ’ਤੇ ਸਵਾਲ ਉਠਾਏ ਗਏ ਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਭਾਰਤੀ ਸਪਿਨ ਜੋੜੀ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਵਿਸ਼ਵ ਕੱਪ ਵਿਚ ਪ੍ਰਭਾਵਸ਼ਾਲੀ ਸ਼ੁਰੂਆਤ ਕਰਦਿਆਂ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕਰ ਦਿੱਤਾ। ਆਫ ਸਪਿਨਰ ਅਸ਼ਵਿਨ ਤੇ ਖੱਬੇ ਹੱਥ ਦੇ ਸਪਿਨਰ ਜਡੇਜਾ ਨੇ ਪਾਕਿਸਤਾਨ ਤੇ ਦੱਖਣੀ ਅਫਰੀਕਾ ਵਿਰੁੱਧ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਦੋਵਾਂ ਨੇ ਮਿਲ ਕੇ ਹੁਣ ਤਕ ਛੇ ਵਿਕਟਾਂ (4 ਅਸ਼ਵਿਨ ਤੇ 2 ਜਡੇਜਾ) ਲਈਆਂ ਹਨ। ਇਨ੍ਹਾਂ ਨੇ ਮਿਲ ਕੇ 36.2 ਓਵਰ ਕੀਤੇ ਹਨ, ਜਿਨ੍ਹਾਂ ਵਿਚ 175 ਦੌੜਾਂ ਦਿੱਤੀਆਂ ਤੇ ਇਨ੍ਹਾਂ ਦਾ ਇਕੋਨਮੀ ਰੇਟ 4.83 ਹੈ।
ਕੋਹਲੀ ਨੇ ਕਿਹਾ, ‘‘ਜੇਕਰ ਤੁਸੀਂ ਦੇਖੋ ਤਾਂ ਇੰਗਲੈਂਡ ’ਚ ਚੈਂਪੀਅਨਸ ਟਰਾਫੀ ’ਚ ਉਹ ਸਾਡੇ ਦੋ ਮੁੱਖ ਗੇਂਦਬਾਜ਼ ਸਨ। ਜਡੇਜਾ ਨੂੰ ਸਰਵਸ੍ਰੇਸ਼ਠ ਗੇਂਦਬਾਜ਼ ਚੁਣਿਆ ਗਿਆ ਸੀ। ਉਦੋਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਸਾਡੇ ਸਪਿਨਰ ਸਾਡੇ ਮੁੱਖ ਗੇਂਦਬਾਜ਼ ਬਣ ਜਾਣਗੇ। ਉਨ੍ਹਾਂ ਨੇ ਹਰ ਕਿਸੇ ਨੂੰ ਗਲਤ ਸਾਬਤ ਕੀਤਾ ਤੇ ਹੁਣ ਇਥੇ ਆਸਟ੍ਰੇਲੀਆ ਵਿਚ ਉਹ ਫਿਰ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਮਹੱਤਵਪੂਰਨ ਇਹ ਹੈ ਕਿ ਤੁਹਾਡੇ ਦਿਮਾਗ ਵਿਚ ਵਿਕਟ ਲੈਣ ਦੀ ਗੱਲ ਹੋਣੀ ਚਾਹੀਦੀ ਹੈ। ਪਹਿਲੇ ਮੈਚ ਵਿਚ (ਪਾਕਿਸਤਾਨ ਵਿਰੁੱਧ) ਅਸ਼ਵਿਨ ਦੇ ਦਿਮਾਗ ਵਿਚ ਇਹ ਗੱਲ ਸੀ। ਜਡੇਜਾ ਹਮੇਸ਼ਾ ਹਮਲਾਵਰ ਗੇਂਦਬਾਜ਼ ਰਿਹਾ ਹੈ ਤੇ ਜੇਕਰ ਉਸ ਨੂੰ ਥੋੜ੍ਹੀ ਮਦਦ ਮਿਲੇ ਤਾਂ ਉਹ ਹੋਰ ਵੀ ਖਤਰਨਾਕ ਬਣ ਜਾਂਦਾ ਹੈ।’’
ਕਦੇ ਖੇਡਦਾ ਸੀ ਸਚਿਨ ਲਈ ਪਰ ਅੱਜ ਹੋਇਆ ਭਾਰਤ ਖਿਲਾਫ (ਦੇਖੋ ਤਸਵੀਰਾਂ)
NEXT STORY