ਮੁਕੇਰੀਆਂ- ਪੰਜਾਬ ਦੀਆਂ 122 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣ ਦਾ ਕੰਮ ਜਾਰੀ ਹੈ। ਮੌਸਮ ਖਰਾਬ ਹੋਣ ਦੇ ਬਾਵਜੂਦ ਲੋਕਾਂ 'ਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਬਾਰਸ਼ ਦਾ ਮੌਸਮ ਹੋਣ ਕਾਰਨ ਵੀ ਲੋਕ ਵੱਡੀ ਗਿਣਤੀ 'ਚ ਪੋਲਿੰਗ ਬੂਥ 'ਤੇ ਪਹੁੰਚ ਰਹੇ ਹਨ।
ਵੋਟਾਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਦਸੂਹਾ ਮੁਕੇਰੀਆਂ 'ਚ ਮੌਸਮ ਬਾਰਸ਼ ਦਾ ਹੋਣ ਦੇ ਬਾਵਜੂਦ 11 ਵਜੇ ਤਕ 15 ਫੀਸਦੀ ਵੋਟਿੰਗ ਹੋਈ ਹੈ। ਪੋਲਿੰਗ ਬੂਥ ਸੰਵੇਦਨਸ਼ੀਲ ਹੋਣ ਦੇ ਨਾਲ ਹੀ ਸੁਰੱਖਿਆ ਵਿਚ ਐਸ. ਡੀ. ਐਮ. ਰਾਹੁਲ ਚੱਬਾ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਰਾਹੁਲ ਚੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਮ ਤਕ ਚੰਗੀ ਵੋਟਿੰਗ ਹੋਣ ਦੀ ਉਮੀਦ ਹੈ।
'ਬਹਿ ਕੇ ਵੇਖ ਜਵਾਨਾਂ, ਬਜ਼ੁਰਗ ਵੋਟਾਂ ਪਾਉਂਦੇ ਨੇ' (ਦੇਖੋ ਤਸਵੀਰਾਂ)
NEXT STORY