ਭੁੱਚੋ ਮੰਡੀ (ਨਾਗਪਾਲ)- ਮੰਡੀ ਦੇ 13 ਵਾਰਡਾਂ ਵਾਲੀ ਨਗਰ ਕੌਂਸਲ ਦੇ ਚਾਰ ਵਾਰਡ ਸੰਵੇਦਨਸ਼ੀਲ ਹੋਣ ਕਰਕੇ ਜ਼ਿਲਾ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਨਜ਼ਰਾਂ ਵੀ ਇਨ੍ਹਾਂ ਵਾਰਡਾਂ 'ਤੇ ਟਿਕੀਆਂ ਹੋਈਆਂ ਸਨ। ਬੁੱਧਵਾਰ ਨੂੰ ਸਵੇਰੇ 8 ਵਜੇ ਵੋਟਾਂ ਦੀ ਪੋਲਿੰਗ ਸ਼ੁਰੂ ਹੋ ਗਈ ਸੀ। ਕਰੀਬ 11 ਵਜੇ ਕੰਨਿਆ ਹਾਈ ਸਕੂਲ 'ਚ ਵਾਰਡ ਨੰਬਰ 6 ਵਿਚ ਇਕ ਵੋਟ ਨੂੰ ਲੈ ਕੇ ਦੋਹਾਂ ਧਿਰਾਂ ਦੇ ਸਮੱਰਥਕਾਂ ਦੀ ਆਪਸੀ ਤਕਰਾਰਬਾਜ਼ੀ ਹੱਥੋ ਪਾਈ ਤੱਕ ਪੁੱਜ ਗਈ। ਪੋਲਿੰਗ ਬੂਥ ਦੇ ਅੰਦਰ ਹੋਈ ਇਸ ਤਕਰਾਰਬਾਜ਼ੀ ਕਾਰਨ ਸਵੇਰੇ 11 ਵਜੇ ਤੋਂ 11.20 ਵਜੇ ਤੱਕ ਪੋਲਿੰਗ ਬੰਦ ਰਹੀ।
ਡੀ. ਐੱਸ. ਪੀ. ਗੁਰਮੀਤ ਸਿੰਘ ਕਿੰਗਰਾ ਅਤੇ ਚੌਂਕੀ ਇੰਚਾਰਜ ਅਨਿਲ ਪਵਾਰ ਨੇ ਆ ਕੇ ਸਥਿਤੀ 'ਤੇ ਕਾਬੂ ਪਾਇਆ ਅਤੇ ਪੋਲਿੰਗ ਸ਼ੁਰੂ ਕਰਵਾਈ। ਪੋਲਿੰਗ ਬੂਥ ਦੇ ਪ੍ਰੋਜੈਡਿੰਗ ਅਫ਼ਸਰ ਪਰਮਿੰਦਰ ਸਿੰਘ ਨੇ ਵੀ ਦੋਹਾਂ ਧਿਰਾਂ ਨੂੰ ਸਮਝਾ ਕੇ ਪੋਲਿੰਗ ਸ਼ੁਰੂ ਕਰਵਾਈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਵਾਰਡ ਨੰਬਰ 3 ਦੀ ਪੋਲਿੰਗ ਸਮੇਂ ਵੀ ਦੋਹਾਂ ਧਿਰਾ ਦੀ ਆਪਸੀ ਤਕਰਾਰਬਾਜ਼ੀ ਕਈ ਵਾਰ ਹੋਈ। ਜਿਸ ਕਾਰਨ ਪੁਲਸ ਨੂੰ ਇਨ੍ਹਾਂ ਧਿਰਾਂ ਨੂੰ ਟਿਕਾਉਣ ਲਈ ਕਾਫੀ ਮਿਹਨਤ ਕਰਨੀ ਪਈ।
ਮੋਗਾ: ਕੋਟ ਈਸੇ ਖਾਂ ਤੋਂ ਅਕਾਲੀ-ਬੀਜੇਪੀ ਗਠਜੋੜ ਜੇਤੂ
NEXT STORY