ਸਮਾਣਾ- ਅੱਜ ਹੋਈਆਂ 122 ਨਗਰ ਕੌਂਸਲ/ਨਗਰ ਪੰਚਾਇਤੀ ਚੋਣਾਂ 5 ਵਜੇ ਤਕ ਮੁਕੰਮਲ ਹੋ ਗਈਆਂ, ਜਿਨ੍ਹਾਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਸਮਾਣਾ
ਸਮਾਣਾ 'ਚ ਕੁਲ 21 ਸੀਟਾਂ ਲਈ ਚੋਣਾਂ ਹੋਈਆਂ, ਜਿਨ੍ਹਾਂ 'ਚ ਆਜ਼ਾਦ ਉਮੀਦਵਾਰ ਦੇ ਹਿੱਸੇ 6, ਬੀ. ਜੇ. ਪੀ. ਦੇ ਹਿੱਸੇ 1, ਅਕਾਲੀ ਦਲ ਦੇ ਹਿੱਸੇ 13 ਸੀਟਾਂ ਆਈਆਂ, ਜਦਕਿ ਇਕ ਸੀਟ ਰੱਦ ਹੋ ਗਈ।
ਪਾਤੜਾਂ
ਪਾਤੜਾਂ ਵਿਖੇ ਕੁਲ 15 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਕਾਂਗਰਸ ਦੀ ਝੋਲੀ 10, ਆਜ਼ਾਦ ਉਮੀਦਵਾਰ ਦੀ ਝੋਲੀ 1, ਬੀ. ਜੇ. ਪੀ. ਦੀ ਝੋਲੀ 2 ਤੇ ਅਕਾਲੀ ਦਲ ਦੀ ਝੋਲੀ 2 ਸੀਟਾਂ ਆਈਆਂ।
ਸਣੌਰ
ਸਣੌਰ ਵਿਖੇ ਕੁਲ 15 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ 'ਚੋਂ ਬੀ. ਜੇ. ਪੀ. 5, ਅਕਾਲੀ ਦਲ 6 ਤੇ ਆਜ਼ਾਦ ਉਮੀਦਵਾਰ 4 ਸੀਟਾਂ 'ਤੇ ਜੇਤੂ ਰਹੇ।
ਰਾਜਪੁਰਾ
ਰਾਜਪੁਰਾ 'ਚ 29 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ 'ਚੋਂ ਅਕਾਲੀ ਦਲ 10, ਬੀ. ਜੇ. ਪੀ. 9, ਆਜ਼ਾਦ 5 ਤੇ ਕਾਂਗਰਸ 4 ਸੀਟਾਂ 'ਤੇ ਜੇਤੂ ਰਹੀ, ਜਦਕਿ ਇਕ ਸੀਟ 'ਤੇ ਅਜੇ ਫੈਸਲਾ ਆਉਣਾ ਬਾਕੀ ਹੈ।
ਨਾਭਾ
ਨਾਭਾ ਵਿਖੇ 23 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ 'ਚੋਂ ਅਕਾਲੀ ਦਲ 10, ਬੀ. ਜੇ. ਪੀ. 5, ਕਾਂਗਰਸ 6 ਤੇ ਆਜ਼ਾਦ ਉਮੀਦਵਾਰ 2 ਸੀਟਾਂ ਨਾਲ ਜੇਤੂ ਰਹੇ।
ਪੱਟੀ ਨਗਰ ਕੌਸਲ ਤੇ ਅਕਾਲੀ ਦਲ ਦਾ ਕਬਜ਼ਾ
NEXT STORY