ਵਾਰਡ ਨੰ 4 ਕਾਂਗਰਸੀ ਉਮੀਦਵਾਰ ਜੇਤੂ ਕਰਾਰ
ਪੱਟੀ (ਸੌਰਭ/ਸੋਢੀ) : ਨਗਰ ਕੌਸਲ ਪੱਟੀ ਦੀਆਂ ਚੋਣਾਂ ਸਾਰੀਆਂ ਵਾਰਡਾਂ ਵਿਚ ਅਮਨ-ਆਮਾਨ ਨਾਲ ਪਈਆਂ। ਵੋਟਰਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਨਗਰ ਕੌਸਲ ਪੱਟੀ ਦੀਆਂ ਚੋਣਾਂ ਵਿਚ 5 ਉਮੀਦਵਾਰ ਬਿਨਾਂ ਮੁਕਾਬਲਾ ਅਕਾਲੀ ਦਲ ਦੇ ਜੇਤੂ ਰਹੇ, ਜਦ ਕਿ ਵਾਰਡ ਨੰ 4 ਤੋਂ ਸਖਤ ਮੁਕਾਬਲਾ ਕਰਦੇ ਹੋਏ ਕਿਰਨਪ੍ਰੀਤ ਕੌਰ ਪਤਨੀ ਕੁਲਵਿੰਦਰ ਬੱਬਾ ਕਾਂਗਰਸ ਦੇ ਜੇਤੂ ਰਹੇ। ਬਾਕੀ ਰਹਿੰਦੀਆ 13 ਵਾਰਡਾਂ ਵਿਚ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਜਿਨ੍ਹਾਂ ਵਿਚ ਵਾਰਡ ਨੰ 3 ਕੁਲਵੰਤ ਸ਼ਰਾਫ, ਵਾਰਡ ਨੰ 7 ਸੁਦੇਸ਼ ਰਾਣੀ, ਵਾਰਡ ਨੰ 9 ਸਤਪਾਲ ਅਰੋੜਾ, ਵਾਰਡ ਨੰ 10 ਸੁਰਿੰਦਰ ਕੁਮਾਰ ਸ਼ਿੰਦਾ, ਵਾਰਡ ਨੰ 11 ਰੂਬੀ ਭਾਟਿਆ, ਵਾਰਡ ਨੰ 14 ਗੁਰਚਰਨ ਸਿੰਘ ਚੰਨ, ਵਾਰਡ ਨੰ 15 ਕੰਵਲਜੀਤ ਸਿੰਘ, ਵਾਰਡ ਨੰ 16 ਅਮਰੀਕ ਸਿੰਘ ਭੁਲਰ, ਵਾਰਡ ਨੰ 17 ਗੁਰਪ੍ਰੀਤ ਕੌਰ, ਵਾਰਡ ਨੰ 18 ਰਣਜੀਤ ਸਿੰਘ ਸੋਨੂੰ, ਵਾਰਡ ਨੰ 19 ਤੋ ਲਖਬੀਰ ਸਿੰਘ ਲੁਹੋਰੀਆ ਜੇਤੂ ਕਰਾਰ ਦਿੱਤੇ ਗਏ।
ਵੋਟ ਪਈ ਵੇਖ ਬਜ਼ੁਰਗ ਤੁਰ ਪਈ ਵਾਂਡੇ! (ਵੀਡੀਓ)
NEXT STORY