ਬੁਢਲਾਡਾ (ਬਾਂਸਲ, ਮਨਚੰਦਾ, ਮਨਜੀਤ, ਗਰਗ, ਅਨੰਦ)- ਨਗਰ ਕੌਂਸਲ ਦੇ 19 ਵਾਰਡਾਂ ਦੇ ਨਤੀਜਿਆਂ ਵਿਚ 11 ਆਜ਼ਾਦ ਉਮੀਦਵਾਰ, 4 ਸ਼੍ਰੋਮਣੀ ਅਕਾਲੀ ਦਲ, 3 ਕਾਂਗਰਸ ਅਤੇ 1 ਬੀਜੇਪੀ ਦੇ ਉਮੀਦਵਾਰ ਜੇਤੂ ਰਹੇ। ਇੰਨ੍ਹਾਂ ਚੋਣਾਂ ਵਿਚ ਹਾਰਨ ਵਾਲਿਆਂ ਵਿਚ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬਲਵੀਰ ਕੌਰ, ਸਾਬਕਾ ਕੌਸਲਰ ਰਜਿੰਦਰ ਕੁਮਾਰ ਬਿੱਟੂ, ਆਸ਼ਾ ਰਾਣੀ ਸ਼ਾਮਲ ਹਨ, ਜਦੋਕਿ ਦੂਸਰੀ ਵਾਰ ਚੁਣੇ ਗਏ ਕੌਂਸਲਰ ਵਾਰਡ ਨੰਬਰ 9 ਤੋਂ ਵਿਵੇਕ ਕੁਮਾਰ ਜਲਾਨ, ਵਾਰਡ ਨੰਬਰ 12 ਤੋਂ ਰਕੇਸ਼ ਕੁਮਾਰ ਬੱਗਾ, ਵਾਰਡ ਨੰਬਰ 16 ਤੋਂ ਗੀਤਾ ਰਾਣੀ ਚੁਣੇ ਗਏ। ਉਪਰੋਕਤ ਚੋਣਾਂ ਵਿਚ ਆਜ਼ਾਦ ਉਮੀਦਵਾਰ 'ਚੋਂ ਸਭ ਤੋ ਵੱਡਾ ਗਰੁੱਪ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 8 ਤੋਂ ਪਾਰਟੀ ਟਿਕਟ ਦੇ ਮੁੱਖ ਦਾਅਵੇਦਾਰ ਦੇ ਗੁਰਪਾਲ ਸਿੰਘ ਠੇਕੇਦਾਰ ਨਾਲ ਸਬੰਧਤ ਲੱਗਭਗ ਅੱਧੀ ਦਰਜਨ ਆਜਾਦ ਉਮੀਦਵਾਰ ਜੇਤੂ ਰਹੇ। ਜਦੋਂਕਿ ਦੂਜੇ ਪਾਸੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਨਜ਼ਦੀਕੀ ਵਾਰਡ ਨੰਬਰ 8 ਤੋਂ ਸਾਬਕਾ ਕੌਂਸਲਰ ਰਜਿੰਦਰ ਕੁਮਾਰ ਬਿੱਟੂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਰਜਿੰਦਰ ਸੈਣੀ ਦੀ ਮਾਤਾ ਹਰਨਾਮ ਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਦੋਂ ਕਿ ਸ਼ਹਿਰ ਵਿਚ ਅਕਾਲੀ-ਭਾਜਪਾ ਗਠਜੋੜ ਅਧੀਨ ਭਾਰਤੀ ਜਨਤਾ ਪਾਰਟੀ ਵਲੋਂ ਸ਼ਹਿਰ ਦੇ ਦਸ ਵਾਰਡਾਂ ਵਿਚ ਉਮੀਦਵਾਰ ਉਤਾਰੇ ਸਨ ਜਿੰਨ੍ਹਾਂ 'ਚੋਂ ਇਕ ਉਮੀਦਵਾਰ ਨੂੰ ਹੀ ਜਿੱਤ ਪ੍ਰਾਪਤ ਹੋਈ ਹੈ। ਜਦੋਂ ਕਿ ਅਕਾਲੀ ਦਲ ਵਲੋਂ ਮੈਦਾਨ ਵਿਚ ਉਤਾਰੇ ਗਏ 9 ਉਮੀਦਵਾਰਾਂ 'ਚੋਂ ਇਕ ਮੁਕਾਬਲੇ ਵਾਰਡ ਨੰਬਰ 7 ਤੋਂ ਸਰਬਜੀਤ ਕੌਰ ਚਹਿਲ ਸਮੇਤ ਚਾਰ ਉਮੀਦਵਾਰ ਜੇਤੂ ਰਹੇ। ਉਪਰੋਕਤ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਅਤੇ ਗਠਜੋੜ ਸਿਰਫ 5 ਸੀਟਾਂ 'ਤੇ ਹੀ ਸੀਮਤ ਰਿਹਾ। ਸ਼ਹਿਰ ਵਿਚ ਅੱਧੀ ਦਰਜਨ ਆਜ਼ਾਦ ਉਮੀਦਵਾਰਾਂ ਵਲੋਂ ਠੇਕੇਦਾਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਜੇਤੂ ਜਲੂਸ ਕੱਢਿਆ ਗਿਆ। ਦੂਸਰੇ ਪਾਸੇ ਐਸ.ਐਚ.ਓ ਸਿਟੀ ਬੁਢਲਾਡਾ ਜਸਵੀਰ ਸਿੰਘ ਨੇ ਸਮੂਹ ਸ਼ਹਿਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੋਣਾਂ ਅਮਨ ਅਮਾਨ ਨਾਲ ਸੰਪਨ ਹੋ ਚੁੱਕੀਆਂ ਹਨ।
ਨਗਰ ਕੌਂਸਲ/ਪੰਚਾਇਤੀ ਚੋਣਾਂ : ਜਾਣੋ ਹੁਸ਼ਿਆਰਪੁਰ 'ਚ ਕੌਣ ਰਿਹਾ ਜੇਤੂ!
NEXT STORY