ਗੜ੍ਹਦੀਵਾਲਾ (ਜਤਿੰਦਰ)-ਨਗਰ ਕੌਂਸਲ ਗੜ੍ਹਦੀਵਾਲਾ ਦੇ ਵੱਖ-ਵੱਖ ਵਾਰਡਾਂ ਲਈ ਅੱਜ ਹੋਈਆਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਸੱਤਾ 'ਤੇ ਕਾਬਜ਼ ਹੋਣ ਵਿਚ ਸਫਲ ਰਿਹਾ। ਕੁੱਲ 11 ਵਾਰਡਾਂ 'ਚੋਂ 8 ਵਾਰਡਾਂ ਵਿਚ ਅਕਾਲੀ-ਭਾਜਪਾ, 2 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਤੇ 1 ਵਾਰਡ ਵਿਚ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ। ਵਾਰਡ ਨੰਬਰ-1 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਇੰਦਰਜੀਤ ਕੌਰ ਬੁੱਟਰ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ 142 ਵੋਟਾਂ ਦੇ ਫਰਕ ਨਾਲ ਹਰਾਇਆ। ਅਕਾਲੀ ਉਮੀਦਵਾਰ ਨੂੰ 242 ਵੋਟਾਂ, ਕਾਂਗਰਸ ਨੂੰ 100 ਤੇ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਨੂੰ 8 ਵੋਟਾਂ ਪਈਆਂ। ਵਾਰਡ ਨੰਬਰ-2 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਨਰਿੰਦਰ ਕੌਰ ਬੈਂਸ ਨੇ ਕਾਂਗਰਸ ਦੇ ਰਮਨ ਕੁਮਾਰ ਨੂੰ 83 ਵੋਟਾਂ ਦੇ ਫਰਕ ਨਾਲ ਹਰਾÎਇਆ।
ਅਕਾਲੀ ਦਲ ਨੂੰ 242 ਤੇ ਕਾਂਗਰਸ ਨੂੰ 159 ਵੋਟਾਂ ਪਈਆਂ। ਵਾਰਡ ਨੰਬਰ-3 ਵਿਚ ਗੁਰਦੀਪ ਸਿੰਘ ਆਜ਼ਾਦ ਉਮੀਦਵਾਰ ਨੇ ਅਕਾਲੀ ਦਲ ਦੇ ਜਤਿੰਦਰ ਸਿੰਘ ਨੂੰ 63 ਵੋਟਾਂ ਦੇ ਫਰਕ ਨਾਲ ਹਰਾਇਆ। ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ 158, ਅਕਾਲੀ ਦਲ ਦੇ ਉਮੀਦਵਾਰ ਨੂੰ 95, ਕਾਂਗਰਸ ਦੇ ਪ੍ਰਦੀਪ ਸਿੰਘ ਨੂੰ 94 ਅਤੇ ਆਜ਼ਾਦ ਉਮੀਦਵਾਰ ਅਮਨਦੀਪ ਬੱਗਾ ਤੇ ਰਣਜੀਤ ਕੁਮਾਰ ਨੂੰ 29-29 ਵੋਟਾਂ ਪਈਆਂ। ਵਾਰਡ ਨੰਬਰ-4 ਵਿਚ ਭਾਜਪਾ ਦੀ ਅਨੂ ਬਾਲਾ ਨੇ ਕਾਂਗਰਸ ਦੀ ਪ੍ਰਵੀਨ ਲਤਾ ਨੂੰ 4 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੂੰ 198 ਤੇ ਕਾਂਗਰਸ ਨੂੰ 194 ਵੋਟਾਂ ਪਈਆਂ। ਵਾਰਡ ਨੰਬਰ-5 ਵਿਚ ਭਾਜਪਾ ਦੇ ਸ਼ਿਵ ਕੁਮਾਰ ਨੇ ਕਾਂਗਰਸ ਦੇ ਸੁਰਿੰਦਰ ਪਾਲ ਨੂੰ 211 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੂੰ 286 ਤੇ ਕਾਂਗਰਸ ਨੂੰ 75 ਵੋਟਾਂ ਪਈਆਂ। ਵਾਰਡ ਨੰਬਰ-6 ਵਿਚ ਆਜ਼ਾਦ ਉਮੀਦਵਾਰ ਰਛਪਾਲ ਸਿੰਘ ਸਹੋਤਾ ਨੇ ਕਾਂਗਰਸ ਦੇ ਸ਼ਾਮ ਸੁੰਦਰ ਨੂੰ 67 ਵੋਟਾਂ ਨਾਲ ਹਰਾਇਆ। ਆਜ਼ਾਦ ਉਮੀਦਵਾਰ ਨੂੰ 192 ਵੋਟਾਂ, ਕਾਂਗਰਸ ਨੂੰ 125 ਤੇ ਭਾਜਪਾ ਉਮੀਦਵਾਰ ਮੁਕੇਸ਼ ਕੁਮਾਰ ਨੂੰ 47 ਵੋਟਾਂ ਪਈਆਂ। ਵਾਰਡ ਨੰਬਰ-7 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੌਧਰੀ ਪਰਮਜੀਤ ਕੌਰ ਨੇ ਕਾਂਗਰਸ ਦੀ ਰੀਨਾ ਰਾਣੀ ਨੂੰ 169 ਵੋਟਾਂ ਦੇ ਫਰਕ ਨਾਲ ਹਰਾਇਆ। ਅਕਾਲੀ ਦਲ ਨੂੰ 337 ਤੇ ਕਾਂਗਰਸ ਨੂੰ 168 ਵੋਟਾਂ ਪਈਆਂ।
ਵਾਰਡ ਨੰਬਰ-8 ਵਿਚ ਕਾਂਗਰਸ ਦੇ ਅਸ਼ੋਕ ਕੁਮਾਰ ਮਲਿਕ ਨੇ ਭਾਜਪਾ ਦੇ ਵਿਕਰਮ ਕੁਮਾਰ ਵਿੱਕੀ ਨੂੰ 2 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਨੂੰ 236 ਤੇ ਭਾਜਪਾ ਨੂੰ 234 ਵੋਟਾਂ ਪਈਆਂ। ਵਾਰਡ ਨੰਬਰ-9 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਰੌਬੀ ਨੇ ਕਾਂਗਰਸ ਦੇ ਉਮੀਦਵਾਰ ਕੈਪਟਨ ਮਨਜੀਤ ਸਿੰਘ ਨੂੰ 135 ਵੋਟਾਂ ਦੇ ਫਰਕ ਨਾਲ ਹਰਾਇਆ। ਅਕਾਲੀ ਦਲ ਨੂੰ 261 ਤੇ ਕਾਂਗਰਸ ਨੂੰ 126 ਵੋਟਾਂ ਪਈਆਂ। ਵਾਰਡ ਨੰਬਰ-10 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਮਲੇਸ਼ ਰਾਣੀ ਨੇ ਕਾਂਗਰਸ ਦੀ ਰਾਜਿੰਦਰ ਕੌਰ ਨੂੰ 63 ਵੋਟਾਂ ਨਾਲ ਹਰਾਇਆ। ਅਕਾਲੀ ਦਲ ਨੂੰ 187 ਤੇ ਕਾਂਗਰਸ ਨੂੰ 124 ਵੋਟਾਂ ਪਈਆਂ। ਵਾਰਡ ਨੰਬਰ-11 ਵਿਚ ਭਾਜਪਾ ਦੇ ਅਨਿਲ ਗੁਪਤਾ ਨੇ ਆਜ਼ਾਦ ਉਮੀਦਵਾਰ ਸੰਦੀਪ ਜੈਨ ਨੂੰ 69 ਵੋਟਾਂ ਨਾਲ ਹਰਾਇਆ। ਭਾਜਪਾ ਨੂੰ 290 ਤੇ ਆਜ਼ਾਦ ਉਮੀਦਵਾਰ ਨੂੰ 221 ਵੋਟਾਂ ਪਈਆਂ।
ਨਗਰ ਕੌਂਸਲ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਗੱਡੇ ਝੰਡੇ
NEXT STORY