ਮਹਿਤਪੁਰ (ਛਾਬੜਾ)- ਨਜ਼ਦੀਕੀ ਪਿੰਡ ਪੰਡੋਰੀ ਖਾਸ ਕਾਲੋਨੀਆਂ ਵਿਖੇ ਤੇਜ਼ ਤੂਫਾਨ ਨੇ ਕਈ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਕਾਲੋਨੀ ਵਾਸੀਆਂ ਨੇ ਕਿਹਾ ਕਿ ਇਸ ਤੂਫਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤੇਜ਼ ਤੂਫਾਨ ਨਾਲ ਕੋਈ 10 ਘਰਾਂ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਕਾ. ਦਰਸ਼ਨ ਨਾਹਰ ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਅਤੇ ਬਲਵੀਰ ਸਿੰਘ ਚੀਮਾ ਦੀਆਂ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਘਰਾਂ ਦੇ ਤੂਫਾਨ ਨਾਲ ਘਰ ਢਹਿ ਢੇਰੀ ਹੋਏ ਹਨ ਉਨ੍ਹਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣ ਜਿਹੜੇ ਵਿਅਕਤੀ ਜ਼ਖਮੀ ਹੋਏ ਹਨ,ਉਨ੍ਹਾਂ ਨੂੰ ਦੋ ਲੱਖ ਰੁਪਏ ਦੇਵੇ।
ਪ੍ਰਤੱਖਦਰਸ਼ੀਆਂ ਮੁਤਾਬਕ ਇਹ ਤੂਫਾਨ ਇੰਨਾ ਭਿਆਨਕ ਸੀ ਕਿ ਇਸ ਨੇ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਦਿੱਤਾ ਅਤੇ ਵੇਖਦੇ ਹੀ ਵੇਖਦੇ ਕਈ ਘਰਾਂ ਦੀਆਂ ਛੱਤਾਂ ਮਿੰਟਾਂ 'ਚ ਹੀ ਢਹਿ ਢੇਰੀ ਹੋ ਗਈਆਂ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਨਗਰ ਕੌਂਸਲ/ਪੰਚਾਇਤੀ ਚੋਣਾਂ: ਜਾਣੋ ਸ੍ਰੀ ਮੁਕਤਸਰ ਸਾਹਿਬ 'ਚ ਕੌਣ ਰਿਹਾ ਜੇਤੂ
NEXT STORY