ਹੁਸ਼ਿਆਰਪੁਰ (ਅਸ਼ਵਨੀ)-ਥਾਣਾ ਟਾਂਡਾ ਦੇ ਅਧੀਨ ਪਿੰਡ ਜਲਾਲਪੁਰ ਦੀ ਇਕ ਔਰਤ ਜਸਵਿੰਦਰ ਕੌਰ ਨੂੰ ਪਾਕਿਸਤਾਨ ਤੋਂ ਆਏ ਇਕ ਐੱਸ. ਐੱਮ. ਐੱਸ. ਕਾਰਨ 33 ਲੱਖ ਤੋਂ ਵੱਧ ਦੀ ਰਾਸ਼ੀ ਦਾ ਚੂਨਾ ਲੱਗ ਗਿਆ। ਪਰਮਜੀਤ ਕੌਰ ਨੇ ਪੁਲਸ ਕੋਲ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਬੀਤੇ ਸਾਲ 1 ਅਕਤੂਬਰ ਨੂੰ ਪਾਕਿਸਤਾਨ ਦੇ ਇਕ ਮੋਬਾਈਲ ਫੋਨ ਨੰ. 923064444916 ਤੋਂ ਐੱਸ. ਐੱਮ. ਐੱਸ. ਆਇਆ ਕਿ ਉਸਦੀ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਮੈਸੇਜ 'ਚ ਇਕ ਖਾਤਾ ਨੰਬਰ ਲਿਖਿਆ ਗਿਆ ਸੀ, ਜਿਸ ਵਿਚ 25000 ਰੁਪਏ ਦੀ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ। ਉਸਦੇ ਬਾਅਦ ਵੀ ਉਸ ਨੂੰ ਐੱਸ. ਐੱਮ. ਐੱਸ. ਰਾਹੀਂ ਖਾਤਾ ਨੰਬਰ ਭੇਜ ਕੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਪਰਮਜੀਤ ਕੌਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਇਸ ਤਰ੍ਹਾਂ ਉਸ ਨੇ ਕੁੱਝ ਮਹੀਨਿਆਂ ਦੌਰਾਨ ਹੀ 33 ਲੱਖ 9000 ਰੁਪਏ ਦੀ ਰਾਸ਼ੀ ਪਾਕਿਸਤਾਨ ਤੋਂ ਭੇਜੇ ਗਏ ਅਕਾਊਂਟ ਨੰਬਰਾਂ 'ਚ ਜਮ੍ਹਾ ਕਰਵਾ ਦਿੱਤੀ। ਉਸ ਨੇ ਦੋਸ਼ ਲਗਾਇਆ ਕਿ 3 ਕਰੋੜ ਰੁਪਏ ਦੀ ਲਾਟਰੀ ਦੇ ਝੂਠੇ ਐੱਸ. ਐੱਮ. ਐੱਸ. ਭੇਜ ਕੇ ਉਸ ਕੋਲੋਂ 33 ਲੱਖ 9 ਹਜ਼ਾਰ ਰੁਪਏ ਦੀ ਰਾਸ਼ੀ ਠੱਗ ਲਈ ਗਈ। ਟਾਂਡਾ ਪੁਲਸ ਨੇ ਉਕਤ ਔਰਤ ਦੀ ਸ਼ਿਕਾਇਤ 'ਤੇ ਧਾਰਾ 420 ਤੇ ਇਨਫਰਮੇਸ਼ਨ ਐਕਟ 2000 ਦੀ ਧਾਰਾ 67 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੋਸ਼ੀ ਨੇ ਜਿੱਤੀ ਤਰਨਤਾਰਨ ਦੀ ਜੰਗ!
NEXT STORY