ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤ ਦੀ ਚਮਕ ਤੇਜ਼ ਹੋਣ ਦੇ ਬਾਵਜੂਦ ਘਰੇਲੂ ਪੱਧਰ 'ਤੇ ਮੰਗ ਕਮਜ਼ੋਰ ਪੈਣ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 220 ਰੁਪਏ ਟੁੱਟ ਕੇ 26850 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਚਾਂਦੀ ਪਿਛਲੇ ਕਾਰੋਬਾਰੀ ਦਿਨ ਦੇ ਪੱਧਰ 37300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 0.10 ਫੀਸਦੀ ਚੜ੍ਹ ਕੇ 1205.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸੇ ਤਰ੍ਹਾਂ ਅਮਰੀਕੀ ਸੋਨਾ ਵਾਅਦਾ ਵੀ 0.3 ਫੀਸਦੀ ਦੀ ਬੜ੍ਹਤ ਦੇ ਨਾਲ 1205.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ।
ਡੀਲਰਾਂ ਦੇ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਦੀ ਪ੍ਰਧਾਨ ਜੇਨੇਟ ਯੇਲੇਨ ਦੇ ਵਿਆਜ ਦਰਾਂ 'ਚ ਵਾਧੇ ਦੇ ਸੰਕੇਤ ਨਾਲ ਨਿਵੇਸ਼ਕਾਂ ਦੇ ਸੁਰੱਖਿਅਤ ਨਿਵੇਸ਼ ਦੇ ਲਈ ਸੋਨੇ ਦੇ ਬਦਲ ਨੂੰ ਤਰਜੀਹ ਦੇਣ ਨਾਲ ਇਸ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਫੇਡ ਰਿਜ਼ਰਵ ਹਰੇਕ ਬੈਠਕ ਦੇ ਆਧਾਰ 'ਤੇ ਦਰਾਂ 'ਚ ਵਾਧਾ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਘੱਟੋ-ਘੱਟ ਅਗਲੀਆਂ ਦੋ ਬੈਠਕਾਂ 'ਚ ਵਾਧਾ ਹੋਣ ਦੀ ਉਮੀਦ ਨਹੀਂ ਹੈ। ਇਸ ਦੌਰਾਨ ਕੌਮਾਂਤਰੀ ਪੱਧਰ 'ਤੇ ਚਾਂਦੀ 0.30 ਫੀਸਦੀ ਦੀ ਗਿਰਾਵਟ ਲੈ ਕੇ 16.50 ਡਾਲਰ ਪ੍ਰਤੀ ਔਂਸ ਬੋਲੀ ਗਈ।
ਮਾਰੂਤੀ ਨੇ ਪੇਸ਼ ਕੀਤੀ ਵਧੀਆ ਮਾਈਲੇਜ ਵਾਲੀ ਸਵਿਫਟ
NEXT STORY