ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੇ ਪਾਪੁਲਰ ਕਾਮਪੈਕਟ ਸੇਡਾਨ ਸਵਿਫਟ ਡਿਜ਼ਾਈਰ ਦਾ ਨਵਾਂ ਸੰਸਕਰਣ ਪੇਸ਼ ਕੀਤਾ। ਇਸ ਦੀ ਕੀਮਤ 5.07 ਲੱਖ ਰੁਪਏ ਤੋਂ 7.81 ਲੱਖ ਰੁਪਏ (ਐਕਸ ਸ਼ੋਅ ਰੂਮ ਦਿੱਲੀ) ਹੈ। ਇਸ ਕਾਰ ਦੇ ਡਿਜ਼ਾਈਨ ਨੂੰ ਥੋੜਾ ਅਤੇ ਸਟਾਈਲਿਸ਼ ਬਣਾਇਆ ਗਿਆ ਹੈ ਅਤੇ ਇਹ ਪਹਿਲਾਂ ਤੋਂ ਵੱਧ ਆਰਾਮਦਾਇਕ ਹੋ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਹਿਲਾਂ ਤੋਂ ਵੱਧ ਮਾਈਲੇਜ ਦਿੰਦੀ ਹੈ।
ਦੱਸਿਆ ਗਿਆ ਹੈ ਕਿ ਇਸ ਕਾਰ ਦਾ ਡੀਜ਼ਲ ਸੰਸਕਰਣ ਇਕ ਲੀਟਰ 'ਚ 26.59 ਕਿਲੋਮੀਟਰ ਪ੍ਰਤੀ ਲੀਟਰ ਅਤੇ ਜੋ ਪਹਿਲਾਂ ਦੀ ਤੁਲਨਾ 'ਚ 13 ਫੀਸਦੀ ਵੱਧ ਹੈ। ਇਸ ਤਰ੍ਹਾਂ ਪੈਟਰੋਲ ਸੰਸਕਰਣ ਹੁਣ ਇਕ ਲੀਟਰ 'ਚ 20.85 ਕਿਲੋਮੀਟਰ ਪ੍ਰਤੀ ਲੀਟਰ ਦਿੰਦਾ ਹੈ। ਜਿਥੇ 1.3 ਲੀਟਰ ਡੀਜ਼ਲ ਇੰਜਣ ਸੰਸਕਰਣ ਦੀ ਕੀਮਤ 5.07 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ 'ਚ ਆਧੁਨਿਕ ਕਾਰਾਂ ਦੀ ਤਰ੍ਹਾਂ ਪੁਸ਼ ਬਟਨ ਸਟਾਰਟ ਜਾਂ ਸਟਾਪ ਬਟਨ ਹੈ ਅਤੇ ਰਿਵਰਸ ਪਾਰਕਿੰਗ ਸੈਂਸਰ ਵੀ ਹੈ। ਇਸ 'ਚ ਆਡਿਓ ਦੇ ਨਾਲ ਬਲਿਊਟੁੱਥ ਵੀ ਹੈ। ਇਸ 'ਚ ਨਵੇਂ ਮੋਸ਼ਨ ਐਲਾਇ ਵ੍ਹੀਲ ਵੀ ਹੈ। ਡਿਜ਼ਾਈਰ ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ ਅਤੇ ਇਸ ਦੀ ਵਿਕਰੀ ਦਾ ਅੰਕੜਾ 9.12 ਲੱਖ ਨੂੰ ਪਾਰ ਕਰ ਚੁੱਕਾ ਹੈ। ਇਹ 2008 'ਚ ਲਾਂਚ ਹੋਈ ਸੀ ਅਤੇ ਇਸ 'ਚ ਦੋ ਵਾਰ ਬਦਲਾਅ ਹੋ ਚੁੱਕਾ ਹੈ।
4ਜੀ ਫੀਚਰ ਨਾਲ ਸੋਨੀ ਨੇ ਲਾਂਚ ਕੀਤਾ ਐਕਸਪੀਰੀਆ ਈ4ਜੀ (Xperia E4G) (ਤਸਵੀਰਾਂ)
NEXT STORY